ਪੱਤਰ ਪ੍ਰੇਰਕ
ਧਾਰੀਵਾਲ, 28 ਅਪਰੈਲ
ਥਾਣਾ ਧਾਰੀਵਾਲ ਦੀ ਪੁਲੀਸ ਨੇ 38 ਪੇਟੀਆਂ (456 ਬੋਤਲਾਂ) ਠੇਕਾ ਮਾਰਕਾ ਵਿਸਕੀ ਸ਼ਰਾਬ ਸਣੇ ਇਕ ਕਾਰ ਸਵਾਰ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਨੈਸ਼ਨਲ ਹਾਈਵੇ ’ਤੇ ਲਗਾਏ ਵਿਸ਼ੇਸ਼ ਨਾਕੇ ਦੌਰਾਨ ਇਕ ਆਈ-20 ਕਾਰ ਦੀ ਤਲਾਸ਼ੀ ਲਈ ਤਾਂ ਪਿੱਛਲੀ ਸੀਟ ਤੋਂ 21 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਜਦਕਿ ਗੱਡੀ ਦੀ ਡਿੱਗੀ ਵਿੱਚੋਂ 17 ਪੇਟੀਆਂ (204 ਬੋਤਲਾਂ) ਸ਼ਰਾਬ ਠੇਕਾ ਬਰਾਮਦ ਹੋਈਆਂ। ਕਾਰ ਸਵਾਰ ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ, ਸਰਨਦੀਪ ਸਿੰਘ ਉਰਫ ਮੰਨੀ ਪੁੱਤਰ ਭੁਪਿੰਦਰ ਸਿੰਘ ਅਤੇ ਗੁਰਮੀਤ ਮਸੀਹ ਪੁੱਤਰ ਸਰਦਾਰ ਮਸੀਹ ਵਾਸੀਆਨ ਤਿੱਬੜ ਵਜੋਂ ਹੋਈ ਹੈ।