ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 19 ਨਵੰਬਰ
ਇਥੋਂ ਦੀ ਨਗਰ ਕੌਂਸਲ ਸਟਾਫ਼ ਵਲੋਂ ਨਵੇਂ ਉਸਾਰੇ ਟਾਊਨ ਹਾਲ ਦੇ ਉਦਘਾਟਨ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਭੋਗ ਪਾਇਆ ਗਿਆ ਅਤੇ ਸ਼ਹਿਰ ਵਾਸੀਆਂ ਦੀ ਸੁੱਖ ਸਾਂਦ ਲਈ ਅਰਦਾਸ ਕੀਤੀ ਗਈ। ਇਸ ਮੌਕੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਮੁੱਖ ਮਹਿਮਾਨ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਵਿਕਾਸ ਟੰਡਨ ਵਿੱਕੀ ਨੇ ਕੀਤੀ। ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਸਟਾਫ਼ ਅਤੇ ਕੌਂਸਲਰਾਂ ਦੀਆਂ ਮੀਟਿੰਗਾਂ ਲਈ ਨਵੇਂ ਟਾਊਨ ਹਾਲ ਦੀ ਉਸਾਰੀ ਕਰਵਾਈ ਗਈ ਹੈ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਸਾਰੇ ਸਟਾਫ਼ ਨੂੰ ਇਹ ਤਾਕੀਦ ਕੀਤੀ ਗਈ ਹੈ ਕਿਸੇ ਵੀ ਹਾਲ ਵਿੱਚ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਨਾਗਰਿਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਮੌਕੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਉਭੀ, ਮੀਤ ਪ੍ਰਧਾਨ ਮੋਨੀਆ ਬੱਧਨ, ਕੌਂਸਲਰ ਜਸਵਿੰਦਰ ਸ਼ਰਮਾ, ਜਗਵੰਤ ਜੱਗੀ, ਜਸਵਿੰਦਰ ਸੋਢੀ ਅਤੇ ਸ਼ਸ਼ੀ ਜੋਸ਼ੀ ਹਾਜ਼ਰ ਸਨ।