ਗਾਂਧੀਨਗਰ, 25 ਸਤੰਬਰ
ਗਲੋਬਲ ਕਾਊਂਟਰ ਟੈਰਰਿਜ਼ਮ ਕੌਂਸਲ ਦੇ ਸਲਾਹਕਾਰ ਬੋਰਡ ਨੇ ਦੱਸਿਆ ਹੈ ਕਿ ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਸਰਹੱਦ ’ਤੇ ਨਾਲ 680 ‘ਸ਼ਿਆਓਕਾਂਗ’ (ਖੁਸ਼ਹਾਲ ਜਾਂ ਉੱਨਤ ਪਿੰਡ) ਬਣਾਏ ਹਨ। ਇਹ ਪਿੰਡ ਭਾਰਤੀ ਪੇਂਡੂਆਂ ਨੂੰ ਬਿਹਤਰ ਚੀਨੀ ਜੀਵਨ ਵੱਲ ਆਕਰਸ਼ਤ ਕਰਨ ਲਈ ਬਣਾਏ ਗਏ ਹਨ ਤੇ ਨਾਲ ਹੀ ਸਰਹੱਦ ’ਤੇ ਵਸੇ ਇਹ ਪਿੰਡ ਸਰਕਾਰ ਲਈ ਅੱਖਾਂ ਅਤੇ ਕੰਨਾਂ ਵਜੋਂ ਵੀ ਕੰਮ ਕਰ ਰਹੇ ਹਨ। ਚੀਨ ਨੇ ਕਰੀਬ 680 ਸ਼ਿਆਓਕਾਂਗ ਬਣਾਏ ਹਨ, ਜਿਨ੍ਹਾਂ ਵਿੱਚ ਪਿੰਡ ਉਨ੍ਹਾਂ ਦੇ ਲੋਕਾਂ ਵਸਦੇ ਹਨ। ਇਹ ਐਨੇ ਵਿਕਸਤ ਤੇ ਖੁਸ਼ਹਾਲ ਦਿਖਾਏ ਗਏ ਹਨ ਕਿ ਸਰਹੱਦਾਂ ’ਤੇ ਵਸਦੇ ਭਾਰਤੀ ਇਲਾਕਿਆਂ ਦੇ ਲੋਕ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਰਹਿ ਸਕਦੇ।