ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਅਕਤੂਬਰ
ਸਾਬਕਾ ਮੰਤਰੀ ਤੇ ਕਾਂਗਰਸੀ ਨੇਤਾ ਅਸ਼ੋਕ ਅਰੋੜਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦੇ ਰਾਜ ਵਿਚ ਮਹਿੰਗਾਈ ਬੇਲਗਾਮ ਹੋ ਗਈ ਹੈ। ਪਿਆਜ਼ ਨੇ ਲੋਕਾਂ ਦੇ ਹੰਝੂ ਵਹਾ ਦਿੱਤੇ ਹਨ। ਆਮ ਆਦਮੀ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ। ਅਰੋੜਾ ਨੇ ਕਿਹਾ ਕਿ ਪਹਿਲਾਂ ਹੀ ਕਰੋਨਾ ਵਿਚ ਹੋਏ ਲੌਕ ਡਾਊਨ ਕਰ ਕੇ ਕੰਮ ਧੰਦੇ ਚੌਪਟ ਹੋ ਗਏ ਹਨ ਤੇ ਦੇਸ਼ ਵਿਚ ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਦਾਲਾਂ ਦੇ ਭਾਅ ਕਰੀਬ ਡੇਢ ਗੁਣਾ ਵੱਧ ਗਏ ਹਨ। ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਪਿਆਜ਼ 80 ਰੁਪਏ ਕਿਲੋ ਵਿਕ ਰਿਹਾ ਹੈ ਤੇ ਆਲੂ ਵੀ 50 ਰੁਪਏ ਕਿਲੋ ਹੋ ਗਿਆ ਹੈ। ਦਾਲ ਰੋਟੀ ਖਾਓ ਤੇ ਪ੍ਰਭੂ ਦੇ ਗੁਣ ਗਾਓ ਵਾਲੀ ਕਹਾਵਤ ਵੀ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।