ਬਲਾਚੌਰ: ਰਿਆਤ ਇੰਸਟੀਚਿਊਟ ਆਫ ਫਾਰਮੇਸੀ ਵਿੱਚ ਫਾਰਮੇਸੀ ਖੇਤਰ ਦੇ ਵੱਖ ਵੱਖ ਕੋਰਸਾਂ ਵਿੱਚ ਨਵੇਂ ਅਕਾਦਮਿਕ ਸੈਸ਼ਨ 2022 ਦੇ ਦਾਖ਼ਲੇ ਸਬੰਧੀ ਕਾਲਜ ਦਾ ਨਵਾਂ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਐੱਨ.ਐੱਸ. ਗਿੱਲ ਨੇ ਦੱਸਿਆ ਕਿ ਕਾਲਜ ਵਿੱਚ ਨਵੇਂ ਸੈਸ਼ਨ ਲਈ ਡੀ. ਫਾਰਮੇਸੀ, ਬੀ. ਫਾਰਮੇਸੀ ਅਤੇ ਐਮ. ਫਾਰਮਾ ਕੋਰਸਾਂ ਲਈ ਦਾਖ਼ਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਕੋਆਰਡੀਨੇਟਰ ਪ੍ਰੋ. ਨਰਿੰਦਰ ਭੂੰਬਲ, ਡਾ. ਆਸ਼ੂਤੋਸ਼ ਸ਼ਰਮਾ, ਇੰਜਨੀਅਰ ਅਮਨਦੀਪ ਸਿੰਘ, ਮਨੀਸ਼ਾ ਚੰਦੇਲ, ਅਮਨਦੀਪ ਕੌਰ ਅਤੇ ਕਨੂਪ੍ਰੀਆ ਆਦਿ ਸਟਾਫ ਮੌਜੂਦ ਸੀ। -ਨਿੱਜੀ ਪੱਤਰ ਪ੍ਰੇਰਕ