ਲੇਹ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਅੱਜ ਸ਼ਾਮੀਂ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੁਚਾਲ ਦੀ ਤੀਬਰਤਾ 4.5 ਮਾਪੀ ਗਈ ਤੇ ਇਸ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਭੁਚਾਲ ਦੇ ਝਟਕੇ ਸ਼ਾਮੀਂ 7:59 ਵਜੇ ਦੇ ਕਰੀਬ ਲੱਗੇ ਤੇ ਇਸ ਦਾ ਕੇਂਦਰ ਉੱਤਰ ਪੂਰਬ ਵਿੱਚ ਜ਼ਮੀਨ ’ਚ ਦਸ ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। -ਪੀਟੀਆਈ