ਚੰਡੀਗੜ੍ਹ: ਅਚਾਰੀਆਕੁਲ ਦੀ ਸਾਲਾਨਾ ਮੀਟਿੰਗ ਚੰਡੀਗੜ੍ਹ ਦੇ ਸੈਕਟਰ-43 ਸਥਿਤ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਜਥੇਬੰਦੀ ਦਾ ਪੁਨਰਗਠਨ ਕੀਤਾ ਗਿਆ। ਕੇਕੇ ਸ਼ਾਰਦਾ ਨੂੰ ਸਰਬਸੰਮਤੀ ਨਾਲ ਦੁਬਾਰਾ ਸੰਸਥਾ ਦਾ ਚੇਅਰਮੈਨ ਚੁਣਿਆ ਗਿਆ। ਮੀਨਾ ਸ਼ਰਮਾ ਨੂੰ ਵਾਈਸ ਚੇਅਰਮੈਨ, ਸੀਨੀਅਰ ਪੱਤਰਕਾਰ ਪ੍ਰੇਮ ਵਿੱਜ ਅਤੇ ਨਲਿਨ ਅਚਾਰੀਆ ਨੂੰ ਸੀਨੀਅਰ ਡਿਪਟੀ ਪ੍ਰਧਾਨ ਬਣਾਇਆ ਗਿਆ। ਤੇਜਿੰਦਰ ਸਿੰਘ ਨੂੰ ਸਕੱਤਰ, ਪ੍ਰਗਿਆ ਸ਼ਾਰਦਾ ਨੂੰ ਸੰਯੁਕਤ ਸਕੱਤਰ ਅਤੇ ਵਰਿੰਦਰ ਸ਼ਰਮਾ ਨੂੰ ਖਜ਼ਾਨਚੀ ਚੁਣਿਆ ਗਿਆ। ਜਥੇਬੰਦੀ ਵਿੱਚ ਐਮਐਮ ਜੁਨੇਜਾ, ਰਮੇਸ਼ ਬੱਲ, ਕਾਂਸ਼ੀ ਰਾਮ, ਜੇਡੀ ਚੀਮਾ, ਰਾਕੇਸ਼ ਸ਼ਰਮਾ, ਅਵਤਾਰ ਸਿੰਘ ਨੂੰ ਕਾਰਜਕਾਰਨੀ ਵਿੱਚ ਲਿਆ ਗਿਆ। ਗੁਰਪਾਲ ਸਿੰਘ ਨੂੰ ਇੰਚਾਰਜ ਪੰਜਾਬ ਇਕਾਈ ਤੇ ਓਂਕਾਰ ਚੰਦ ਨੂੰ ਸਹਿ ਇੰਚਾਰਜ ਪੰਜਾਬ ਬਣਾਇਆ ਗਿਆ। ਮੀਟਿੰਗ ਵਿੱਚ ਆਚਾਰੀਆ ਵਿਨੋਬਾ ਭਾਵੇ ਦਾ ਜਨਮ ਦਿਹਾੜਾ ਵੱਡੇ ਪੱਧਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਅਖ਼ਬਾਰ ਦੇ ਹਾਕਰ ਅਤੇ ਸਫ਼ਾਈ ਕਰਮਚਾਰੀ ਦੀ ਦੁਰਘਟਨਾ ਵਿੱਚ ਹੋਈ ਮੌਤ ’ਤੇ ਸੰਸਥਾ ਦੀ ਤਰਫ਼ੋਂ ਪਰਿਵਾਰ ਦੀ ਮਦਦ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। -ਟ੍ਰਿਬਿਊਨ ਨਿਊਜ਼ ਸਰਵਿਸ