ਖੰਨਾ: ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਖੰਨਾ ਇਕਾਈ ਦੇ ਵਫ਼ਦ ਨੇ ਪੰਜਾਬ ਸਰਕਾਰ ਵੱਲੋਂ ਜੁਲਾਈ 2022 ਤੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪਾਸ ਕੀਤੇ ਐਕਟ, ਸਬੰਧੀ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਐੱਸਡੀਐੱਮ ਮਨਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ। ਉੁਨ੍ਹਾਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ। ਇਸ ਐਕਟ ਮੁਤਾਬਿਕ ਸਾਰੇ ਸਰਕਾਰੀ, ਅਰਧ ਸਰਕਾਰੀ, ਕਾਰਪੋਰੇਸ਼ਨ ਦੇ ਦਫ਼ਤਰ, ਸਿੱਖਿਆ ਸੰਸਥਾਵਾਂ ਦੇ ਸਾਈਨ ਬੋਰਡ ਅਤੇ ਨਾਂ ਦੀਆਂ ਪਲੇਟਾਂ ਪੰਜਾਬੀ ਭਾਸ਼ਾ ‘ਚ ਹੋਣ। ਵਿਧਾਇਕ ਤੇ ਐੱਸਡੀਐੱਮ ਨੇ ਵਫ਼ਦ ਨੂੰ ਇਸ ਸਬੰਧੀ ਭਰੋਸਾ ਦਿਵਾਇਆ। ਇਸ ਮੌਕੇ ਗੁਰਨਾਮ ਸਿੰਘ, ਕੰਵਲਜੀਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ