ਪ੍ਰਭੂ ਦਿਆਲ
ਸਿਰਸਾ, 19 ਨਵੰਬਰ
ਡੀਏਪੀ ਖਾਦ ਲਈ ਕਿਸਾਨਾਂ ਨੂੰ ਹਾਲੇ ਵੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਸੁਵੱਖਤੇ ਤੋਂ ਕਿਸਾਨਾਂ ਨੂੰ ਕਤਾਰਾਂ ’ਚ ਲੱਗਣਾ ਪੈ ਰਿਹਾ ਹੈ। ਮੰਡੀ ਵਿੱਚ ਡੀਏਪੀ ਖਾਦ ਲੈਣ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਕਣਕ ਦੀ ਬੀਜਾਈ ਦਾ ਸਮਾਂ ਲੰਘ ਰਿਹਾ ਹੈ ਪਰ ਡੀਏਪੀ ਖਾਦ ਨਹੀਂ ਮਿਲ ਰਹੀ। ਖਾਦ ਲਈ ਕਿਸਾਨਾਂ ਨੂੰ ਤੜਕੇ ਲਾਈਨਾਂ ’ਚ ਲੱਗਣਾ ਪੈਂਦਾ ਹੈ। ਕੁਝ ਕਿਸਾਨਾਂ ਨੂੰ ਪੰਜ ਬੈੱਗ ਖਾਦ ਮਿਲਦੀ ਹੈ, ਜਦੋਂਕਿ ਕਈ ਕਿਸਾਨਾਂ ਨੂੰ ਖਾਲ੍ਹੀ ਮੁੜਣਾ ਪੈਂਦਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਹਰ ਕਿਸਾਨ ਨੂੰ ਲੋੜ ਮੁਤਾਬਕ ਖਾਦ ਮੁਹੱਈਆ ਕਰਵਾਈ ਜਾਏ।