ਪੱਤਰ ਪ੍ਰੇਰਕ
ਬੰਗਾ, 4 ਨਵੰਬਰ
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਦਸ਼ਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਵਿੱਚ ‘ਸਾਹਿਤ ਉਚਾਰਨ ਮੁਕਾਬਲਾ’ ਕਰਵਾਇਆ ਗਿਆ। ਇਸ ਵਿੱਚ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਥੀਆਂ ਨੇ ਕਵਿਤਾਵਾਂ, ਗੀਤ ਅਤੇ ਭਾਸ਼ਣ ਦੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੁਕਾਬਲੇ ਵਿੱਚ ਦਸਵੀਂ ਦੀ ਪ੍ਰਾਚੀ, ਛੇਵੀਂ ਦੀ ਹਿਮਾਨੀ ਸ਼ਰਮਾ ਅਤੇ ਬਾਰ੍ਹਵੀਂ ਦੀ ਨੰਦਨੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੂੰ ਸੰਸਥਾ ਵਲੋਂ ਯਾਦਗਾਰ ਚਿੰਨ੍ਹ ਅਤੇ ਪ੍ਰਮਾਣ ਪੱਤਰਾਂ ਦੇ ਨਾਲ ਫੁੱਲਲਾਂ ਦੀਆਂ ਮਲਾਵਾਂ ਪਹਿਨਾਈਆਂ ਗਈਆਂ। ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ ਅਤੇ ਸਕੂਲ ਦੇੇ ਪ੍ਰਿੰਸੀਪਲ ਰੇਖਾ ਪਸਰੀਚਾ ਦੀ ਅਗਵਾਈ ‘ਚ ਇਹ ਸਨਮਾਨ ਰਸਮ ਨਿਭਾਈ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਸ਼ਾਮਲ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਮੈਸੇਂਜਰ ਆਫ ਪੀਸ ਦੇ ਕੌਮੀ ਪ੍ਰਚਾਰਕ ਹਾਫ਼ਿਜ਼ ਅਲੀ ਇਸਲਾਹੀ ਅਤੇ ਸਕੂਲ ਦੇ ਚੇਅਰਮੈਨ ਇੰਦਰਜੀਤ ਪਸਰੀਚਾ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸੀਨੀਅਰ ਮੈਂਬਰ ਬਿੰਦਰ ਮੱਲ੍ਹਾਬੇਦੀਆਂ ਨੇ ਧੰਨਵਾਦ ਕੀਤਾ।