ਕੋਈਲੈਂਡੀ (ਕੇਰਲਾ): ਕਾਂਗਰਸ ਮੁਕਤ ਭਾਰਤ ਵਾਲੇ ਬਿਆਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵਰ੍ਹਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਆਗੂ ਨੂੰ ਸਿਰਫ਼ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨਾਲ ਹੀ ਦਿੱਕਤ ਹੈ ਜਿਸ ਕਰਕੇ ਉਹ ਸੀਪੀਐੱਮ ਮੁਕਤ ਭਾਰਤ ਦੀ ਕਦੇ ਵੀ ਮੰਗ ਨਹੀਂ ਕਰਦੇ ਹਨ। ਆਰਐੱਸਐੱਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੰਘ ਜਾਣਦਾ ਹੈ ਕਿ ਅਸਲ ਖ਼ਤਰਾ ਉਨ੍ਹਾਂ ਤੋਂ ਹੈ ਜੋ ਹਰ ਕਿਸੇ ਨੂੰ ਇਕਜੁੱਟ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਘ ਵਾਂਗ ਖੱਬਾ ਮੋਰਚਾ ਵੀ ਸਮਾਜ ਨੂੰ ਵੰਡਣ ਵਾਲਾ ਹੈ। ਉਨ੍ਹਾਂ ਮੁਤਾਬਕ ਖੱਬੇ ਮੋਰਚੇ ਦੀ ਵਿਚਾਰਧਾਰਾ ਹਿੰਸਾ ਅਤੇ ਨਫ਼ਰਤ ਫੈਲਾਉਣਾ ਹੈ ਜਦਕਿ ਕਾਂਗਰਸ ਅਜਿਹਾ ਕੁਝ ਵੀ ਨਹੀਂ ਕਰਦੀ ਹੈ। -ਪੀਟੀਆਈ