ਪੱਤਰ ਪ੍ਰੇਰਕ
ਜਗਰਾਉਂ, 14 ਜਨਵਰੀ
ਇੱਥੋਂ ਦੇ ਮੁਹੱਲਾ ਤੇਲੀਆਂ ਦੀ ਵਿਆਹੁਤਾ ਔਰਤ ਦੀਆਂ ਫੋਟੋਆਂ ਖਿੱਚਣ ਅਤੇ ਗਲਤ ਇਸ਼ਾਰੇ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਸ਼ਹਿਰੀ ਦੀ ਪੁਲੀਸ ਨੇ ਔਰਤ ਦੇ ਬਿਆਨਾ ’ਤੇ ਕੇਸ ਦਰਜ ਕਰਨ ਉਪਰੰਤ ਉਸਦੀ ਗ੍ਰਿਫ਼ਤਾਰੀ ਲਈ ਯਤਨ ਅਰੰਭ ਦਿੱਤੇ ਹਨ। ਪੀੜਤ ਔਰਤ ਨੇ ਥਾਣਾ ਸ਼ਹਿਰੀ ਦੇ ਸਬ-ਇੰਸਪੈਕਟਰ ਮਹਿੰਦਰ ਸਿੰਘ ਦੀ ਹਾਜ਼ਰੀ ’ਚ ਦੱਸਿਆ ਕਿ ਨਵੰਬਰ 2021’ਚ ਉਹ ਨਿਊ ਧੀਰ ਹੈਂਡਲੂਮ ਨੇੜੇ ਗੀਤਾ ਭਵਨ ਦੁਕਾਨ ’ਚ ਖਰੀਦੋ-ਫਰੋਖ਼ਤ ਕਰ ਰਹੀ ਸੀ। ਉੱਥੇ ਸਾਹਮਣੇ ਖੜ੍ਹੇ ਉਸਦੇ ਹੀ ਮੁਹੱਲੇ ਦੇ ਵਸਨੀਕ ਹਰਪ੍ਰੀਤ ਸਿੰਘ ਨੇ ਉਸਦੀਆਂ ਫੋਟੋਆਂ ਖਿੱਚ ਲਈਆਂ, ਇਸਤੋਂ ਇਲਾਵਾ ਉਸਨੇ ਗਲਤ ਇਸ਼ਾਰੇ ਵੀ ਕੀਤੇ। ਇਸਦੀ ਸ਼ਿਕਾਇਤ ਉਕਤ ਔਰਤ ਨੇ ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਨੂੰ ਕੀਤੀ। ਜਾਂਚ ਅਧਿਕਾਰੀ ਨੇ ਹਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ।