ਨਵੀਂ ਦਿੱਲੀ, 3 ਮਾਰਚ
ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਅੱਜ ਕੇਵੀਅਟ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਉਨ੍ਹਾਂ ਦੋਹਾਂ ਖ਼ਿਲਾਫ਼ ਮੁੰਬਈ ਵਿਚ ਪੈਂਡਿੰਗ ਕੇਸਾਂ ਨੂੰ ਸ਼ਿਮਲਾ ਤਬਦੀਲ ਕਰਨ ਦੀ ਮੰਗ ਕਰਦੀ ਇਕ ਅਰਜ਼ੀ ਦਾਇਰ ਕੀਤੀ ਹੈ। ਵਿਵਾਦੀ ਨੇ ਇਕ ਕੇਵੀਅਟ ਪਟੀਸ਼ਨ ਦਾਖ਼ਲ ਕਰ ਕੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਤੋਂ ਬਿਨਾਂ ਸੁਣਵਾਈ ਤੋਂ ਪਾਰਟੀ ਖ਼ਿਲਾਫ਼ ਕੋਈ ਉਲਟਾ ਫ਼ੈਸਲਾ ਨਾ ਸੁਣਾਉਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਕੰਗਨਾ ਰਣੌਤ ਨੇ ਜਾਵੇਦ ਅਖ਼ਤਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਸਣੇ ਉਸ ਖ਼ਿਲਾਫ਼ ਦਰਜ ਹੋਰ ਸ਼ਿਕਾਇਤਾਂ ਤੇ ਕੇਸਾਂ ਸਬੰਧੀ ਅਦਾਲਤੀ ਕਾਰਵਾਈ ਤਬਦੀਲ ਕਰਨ ਦੀ ਮੰਗ ਕੀਤੀ ਹੈ।
-ਪੀਟੀਆਈ