ਖੇਤਰੀ ਪ੍ਰਤੀਨਿਧ
ਬਰਨਾਲਾ, 16 ਦਸੰਬਰ
ਪਿੰਡ ਫਰਵਾਹੀ ਤੇ ਕੱਟੂ ਵਿਚ ਵਿਕਾਸ ਕਾਰਜਾਂ ਹਿੱਤ ਲੱਖਾਂ ਦੀਆਂ ਗ੍ਰਾਂਟਾਂ ਦੇ ਚੈੱਕ ਪੰਜਾਬ ਕਾਂਗਰਸ ਦੇ ਸੂਬਾਈ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਅੱਜ ਪੰਚਾਇਤਾਂ ਨੂੰ ਸੌਂਪੇ ਗਏ। ਇਨ੍ਹਾਂ ਪੰਚਾਇਤਾਂ ਨੂੰ 33-33 ਲੱਖ ਰੁਪਏ ਦੇ ਚੈੱਕ ਸੌਂਪੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸਿਆਸਤ ਵਿੱਚ ਆਪਣੇ ਜੱਦੀ ਇਲਾਕੇ ਦੇ ਵਿਕਾਸ ਦੀ ਸੋਚ ਨੂੰ ਹੀ ਲੈ ਕੇ ਆਏ ਸਨ ਜਿਸ ਨੂੰ ਲਗਾਤਾਰ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾ ਕੇ ਹਲਕੇ ਦੀ ਦਿੱਖ ਸੰਵਾਰੀ ਗਈ ਹੈ। ਪਿੰਡਾਂ ਵਿੱਚ ਇੰਟਰਲਾਕ ਟਾਈਲਾਂ ਅਤੇ ਸੜਕਾਂ ਦੇ ਕੰਮ ਮੁਕੰਮਲ ਕਰਵਾਏ ਗਏ ਹਨ। ਇਸ ਮੌਕੇ ਪਿੰਡ ਕੱਟੂ ਵਿਖੇ ਸਰਪੰਚ ਮਨਸਿੰਦਰ ਸਿੰਘ, ਅਮਰੀਕ ਬਾਠ, ਅਮਨਦੀਪ ਸਿੰਘ, ਕੁਲਦੀਪ ਸਿੰਘ, ਮੋਹਣਾ ਗਿੱਲ, ਡਾ. ਭੋਲਾ ਸਿੰਘ, ਬੁੱਧ ਸਿੰਘ ਭੁੱਲਰ, ਮਾ. ਗੁਰਦਿਆਲ ਸਿੰਘ, ਬੇਅੰਤ ਸਿੰਘ ਅਤੇ ਪਿੰਡ ਫ਼ਰਵਾਹੀ ਵਿਖੇ ਹਰਵਿੰਦਰ ਸਿੰਘ, ਐਕਟਿੰਗ ਸਰਪੰਚ ਨਰਿੰਦਰ ਕੁਮਾਰ ਗੱਗੂ, ਰਜਿੰਦਰ ਰਜੀਆ, ਨੰਬਰਦਾਰ ਕੁੰਡਾ ਸਿੰਘ, ਸੋਮਾ ਸਿੰਘ, ਭੋਲਾ ਸਿੰਘ ਕਾਂਝਲਾ, ਜੱਗਾ ਸਿੰਘ, ਦਰਬਾਰਾ ਸਿੰਘ, ਮੰਦਰ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਆੜਤੀਆ ਆਦਿ ਨੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ।