ਮੁੰਬਈ, 2 ਫਰਵਰੀ
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਛੁੱਟੀਆਂ ’ਤੇ ਜਾਣਾ ਚਾਹੁੰਦੀ ਹੈ ਪਰ ਇਕੱਲਿਆਂ ਨਹੀਂ। ਇਹ ਗੱਲ ਉਨ੍ਹਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ਹਾਲਾਂਕਿ ਉਹ ਲੰਮੇ ਸਮੇਂ ਤੋਂ ਆਪਣੇ ਚਾਹੁਣ ਵਾਲਿਆਂ ਨਾਲ ‘ਸੱਚੀ ਜਾਂ ਝੂਠੀ’ ਖੇਡ ਖੇਡਦੀ ਆ ਰਹੀ ਹੈ। ਇੱਕ ਪ੍ਰਸ਼ੰਸਕ ਨੇ ਆਲੀਆ ਨੂੰ ਪੁੱਛਿਆ ਤੁਸੀਂ ਛੁੱਟੀਆਂ ਮਨਾਉਣਾ ਚਾਹੁੰਦੇ ਹੋ ਤਾਂ ਅਦਾਕਾਰਾ ਨੇ ਆਖਿਆ,‘‘ਇਕੱਲਿਆਂ ਜਾਣ ਦਾ ਵਿਚਾਰ ਨਹੀਂ ਹੈ।’’ ਇਕ ਹੋਰ ਪ੍ਰਸ਼ੰਸਕ ਨੇ ਪੁੱਛਿਆ ਤੁਸੀਂ ਸਾਰਿਆਂ ਨੂੰ ਛੱੱਡ ਕੇ ਇਕੱਲਿਆਂ ਛੁੱਟੀਆਂ ’ਤੇ ਜਾਣਾ ਚਾਹੁੰਦੇ ਹੋ ਤਾਂ ਆਲੀਆ ਨੇ ਆਖਿਆ,‘‘ਸੱਚਮੁੱਚ ਪਰ ਇਕੱਲਿਆਂ ਨਹੀਂ।’’ ਇਸੇ ਤਰ੍ਹਾਂ ਆਲੀਆ ਨੇ ਮੰਨਿਆ ਕਿ ਉਸ ਨੂੰ ਸ਼ਾਪਿੰਗ ਤੇ ਖਾਣਾ ਬਣਾਉਣ ਦਾ ਸ਼ੌਕ ਨਹੀਂ ਹੈ।
ਜਦੋਂ ਪ੍ਰਸ਼ੰਸਕ ਨੇ ਪੁੱਛਿਆ ਕਿ ਤੁਸੀਂ ਸ਼ਾਪਿੰਗ ਪਸੰਦ ਕਰਦੇ ਹੋ ਤਾਂ ਆਲੀਆ ਨੇ ਆਖਿਆ, ‘‘ਇਹ ਝੂਠ ਹੈ ਅਤੇ ਮੈਂ ਸ਼ਾਪਿੰਗ ਪਸੰਦ ਨਹੀਂ ਕਰਦੀ। ਜੇਕਰ ਤੁਸੀਂ ਮੈਨੂੰ ਕਿਸੇ ਸਟੋਰ ’ਚ ਲੈ ਜਾਵੋ ਤਾਂ ਮੈਂ ਬੌਂਦਲ ਜਾਂਦੀ ਹਾਂ ਤੇ ਮੈਂ ਜਲਦੀ ਹੀ ਬਾਹਰ ਆ ਜਾਂਦੀ ਹਾਂ। ਪਰ ਆਨਲਾਈਨ ਸ਼ਾਪਿੰਗ ਨੇ ਮੇਰੇ ਲਈ ਕਾਫੀ ਕੁਝ ਬਦਲ ਦਿੱਤਾ ਹੈ।’’ ਆਲੀਆ ਨੇ ਆਖਿਆ ਕਿ ਉਸ ਨੂੰ ਆਲੂ ਤੇ ਚਾਕਲੇਟ ਬਹੁਤ ਪਸੰਦ ਹੈ। ਅਦਾਕਾਰਾ ਨੂੰ ਘਰ ’ਚ ਬਣਿਆ ਭੋਜਨ ਵੀ ਕਾਫੀ ਪਸੰਦ ਹੈ। ਇਕ ਪ੍ਰਸ਼ੰਸਕ ਦੇ ਸਵਾਲ ਦੇ ਜਵਾਬ ਵਿਚ ਅਦਾਕਾਰਾ ਨੇ ਆਖਿਆ ਕਿ ਉਸ ਨੂੰ ਬਿੱਲੀਆਂ ਤੇ ਕੁੱਤੇ ਚੰਗੇ ਲੱਗਦੇ ਹਨ। ਜਾਣਕਾਰੀ ਅਨੁਸਾਰ ਆਲੀਆ ਭੱਟ, ਸੰਜੇ ਨੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੀਆਂ ਤਿਆਰੀਆਂ ’ਚ ਰੁੱਝੀ ਹੋਈ ਹੈ। -ਆਈਏਐੱਨਐੱਸ