ਦੇਹਰਾਦੂਨ, 5 ਅਗਸਤ
ਟੋਕੀਓ ਓਲੰਪਿਕ ਦੇ ਸੈਮੀ-ਫਾਈਨਲ ਮੈਚ ਵਿੱਚ ਅਰਜਨਟੀਨਾ ਤੋਂ ਹਾਰਨ ਮਗਰੋਂ ਭਾਰਤੀ ਹਾਕੀ ਟੀਮ ਦੀ ਅਹਿਮ ਖਿਡਾਰਨ ਵੰਦਨਾ ਕਟਾਰੀਆ ਦੇ ਪਰਿਵਾਰ ਖ਼ਿਲਾਫ਼ ਜਾਤੀ-ਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਪੁਲੀਸ ਨੇ ਹਰਿਦੁਆਰ ਜ਼ਿਲ੍ਹੇ ਦੇ ਰੋਸ਼ਨਾਬਾਦ ਖੇਤਰ ਵਿੱਚੋਂ ਕੇਸ ਦੇ ਮੁੱਖ ਮੁਲਜ਼ਮ ਵਿਜੈ ਪਾਲ (25) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿੱਚ ਦੋ ਹੋਰ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਅੰਕੁਰ ਪਾਲ ਤੇ ਸੁਮਿਤ ਚੌਹਾਨ ਸ਼ਾਮਲ ਹਨ। ਦੋਹਾਂ ਦੀ ਭਾਲ ਜਾਰੀ ਹੈ। ਹਰਿਦੁਆਰ ਪੁਲੀਸ ਦੇ ਅਧਿਕਾਰੀ ਕ੍ਰਿਸ਼ਨ ਰਾਜ ਨੇ ਦੱਸਿਆ ਕਿ ਵੰਦਨਾ ਕਟਾਰੀਆਂ ਦੇ ਭਰਾ ਚੰਦਰ ਸ਼ੇਖਰ ਕਟਾਰੀਆ ਦੀ ਸ਼ਿਕਾਇਤ ’ਤੇ ਪੁਲੀਸ ਨੇ ਕਾਰਵਾਈ ਕੀਤੀ ਹੈ। -ਪੀਟੀਆਈ