ਰਵੇਲ ਸਿੰਘ ਭਿੰਡਰ
ਪਟਿਆਲਾ, 3 ਅਪਰੈਲ
ਡਾ. ਅੰਮ੍ਰਿਤ ਕੌਰ ਵੱਲੋਂ ਪੂਟਾ ਦੇ ਸੰਘਰਸ਼ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਦੇ ਡੀਨ (ਅਕਾਦਮਿਕ) ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਮਗਰੋਂ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਅਗਲਾ ਡੀਨ (ਅਕਾਦਮਿਕ) ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਡਾ. ਗਿੱਲ ਸਭ ਤੋਂ ਸੀਨੀਅਰ ਪ੍ਰੋਫੈਸਰ ਹਨ। ਉੱਧਰ, ਪੂਟਾ ਵੱਲੋਂ ਹੁਣ ਡੀਨ (ਅਕਾਦਮਿਕ) ਦੀ ਨਿਯੁਕਤੀ ਦਾ ਤਿੱਖਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਵਿZਚ ਛਿੜੇ ਇਸ ਸੰਵਿਧਾਨਕ ਸੰਕਟ ਦਾ ਸਿੰਡੀਕੇਟ ਦੀ ਬੈਠਕ ’ਤੇ ਵੀ ਮਾਰੂ ਅਸਰ ਪੈ ਰਿਹਾ ਹੈ।