ਪੱਤਰ ਪ੍ਰੇਰਕ
ਰਤੀਆ, 6 ਜੁਲਾਈ
ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਲਾਲ ਲਕੀਰ ਦੀ ਮਲਕੀਅਤ ਨਾਲ ਸੰਬੰਧਿਤ ਪਲਾਟ ਧਾਰਕਾਂ ਨੂੰ ਮਾਲਕਾਨਾ ਹੱਕ ਦੇਣ ਤਹਿਤ ਅੱਜ ਰਤੀਆ ਬਲਾਕ ਦੇ ਪਿੰਡ ਬਾੜਾ ਵਿੱਚ 46 ਪਲਾਟ ਧਾਰਕਾਂ ਨੂੰ ਮਾਲਕਾਨਾ ਹੱਕ ਦਿੱਤੇ ਗਏ। ਇਸ ਮੌਕੇ ਗ੍ਰਾਮ ਸਕੱਤਰ ਰਵਿੰਦਰ ਕੁਮਾਰ, ਪਟਵਾਰੀ ਬਨਵਾਰੀ ਲਾਲ, ਸਰਪੰਚ ਰਾਜਵੀਰ ਸਿੰਘ, ਸਮਾਜ ਸੇਵੀ ਨਿਰਮਲ ਸਿੰਘ, ਨੰਬਰਦਾਰ ਗੁਰਪਿਆਰ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ। ਬੀਡੀਪੀਓ ਸੰਦੀਪ ਭਾਰਦਵਾਜ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਪਿੰਡਾਂ ਅੰਦਰ ਲਾਲ ਲਕੀਰ ਵਾਲੀ ਜ਼ਮੀਨ ਨੂੰ ਪਛਾਣ ਦੇਣ ਲਈ ਇਹ ਫੈਸਲਾ ਲਿਆ ਹੈ। ਉਨ੍ਹਾਂ ਨੂੰ ਮਾਲਕਾਨਾਂ ਹੱਕ ਦੇਣ ਲਈ ਰਜਿਸਟਰੀਆਂ ਵੀ ਕਰਵਾਈਆਂ ਜਾਣਗੀਆਂ।