ਨਵੀਂ ਦਿੱਲੀ, 3 ਅਪਰੈਲ
ਸਨਅਤੀ ਸੰਸਥਾ ਫਿੱਕੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਕੇਸ ਦੇਸ਼ ਭਰ ਵਿਚ ਵਧ ਰਹੇ ਹਨ ਜਿਸ ਕਰ ਕੇ ਸਾਰੇ ਸੂਬਿਆਂ ਵਿਚ ਕਰੋਨਾ ਟੈਸਟ ਕਰਵਾਉਣ ਦੇ ਕੰਮ ਨੂੰ ਤੇਜ਼ ਕੀਤਾ ਜਾਵੇ ਤੇ ਕਰੋਨਾ ਰੋਕੂ ਟੀਕਾ ਲਵਾਉਣ ਦੀ ਉਮਰ 18 ਸਾਲ ਤੋਂ 45 ਸਾਲ ਕੀਤੀ ਜਾਵੇ। ਇਸ ਸਬੰਧ ਵਿਚ ਫਿੱਕੀ ਪ੍ਰਧਾਨ ਉਦੇ ਸ਼ੰਕਰ ਨੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਪੱਤਰ ਲਿਖਿਆ ਹੈ। ਦੱਸਣਾ ਬਣਦਾ ਹੈ ਕਿ ਪਹਿਲੀ ਅਪਰੈਲ ਤੋਂ 45 ਸਾਲ ਤੋਂ ਉਤੇ ਵਾਲਿਆਂ ਦੇ ਕਰੋਨਾ ਰੋਕੂ ਟੀਕਾ ਲਾਇਆ ਜਾ ਰਿਹਾ ਹੈ।