ਹਿਊਸਟਨ: ਟੈਕਸਾਸ ਸੂਬੇ ਦੇ ਲੋਕਾਂ ਨੂੰ 10 ਮਾਰਚ ਤੋਂ ਮਾਸਕ ਪਹਿਨ ਕੇ ਰੱਖਣ ਦੇ ਹੁਕਮਾਂ ਤੋਂ ਨਿਜਾਤ ਮਿਲੇਗੀ ਤੇ ਸੂਬੇ ਵਿੱਚ ਸਾਰੇ ਵਪਾਰਕ ਅਦਾਰਿਆਂ ਨੂੰ ਸੌ ਫ਼ੀਸਦੀ ਸਮਰੱਥਾ ਨਾਲ ਖੋਲ੍ਹਿਆ ਜਾਵੇਗਾ। ਸੂਬੇ ਦੇ ਗਵਰਨਰ ਗ਼੍ਰੈੈਗ ਐਬਟ ਨੇ ਇਹ ਐਲਾਨ ਕੀਤਾ ਹੈ। ਇਸ ਨਾਲ ਅਮਰੀਕਾ ਦੇ ਸਭ ਤੋਂ ਵੱਡੇ ਸੂਬੇ ਟੈਕਸਾਸ ’ਚ ਕਰੋਨਾ ਨੂੰ ਫ਼ੈਲਣ ਤੋਂ ਰੋਕਣ ਵਾਲੀ ਸਭ ਤੋਂ ਜ਼ਰੂਰੀ ਇਹਤਿਆਤ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਰਿਪਬਲਿਕਨ ਆਗੂ ਵੱਲੋਂ ਕੀਤੇ ਇਸ ਐਲਾਨ ਨਾਲ ਸੂਬੇ ਦੇ ਡਾਕਟਰ ਤੇ ਆਗੂ ਚਿੰਤਤ ਹਨ ਕਿਉਂਕਿ ਟੈਕਸਾਸ ਵਿੱਚ ਕਰੋਨਾਵਾਇਰਸ ਨਾਲ 42 ਹਜ਼ਾਰ ਲੋਕਾਂ ਨੂੰ ਜਾਨ ਗਵਾਉਣੀ ਪਈ ਹੈ। ਦੂਜੇ ਪਾਸੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਰੋਨਾਵਾਇਰਸ ਨੂੰ ਦੇਸ਼ ’ਚ ਫੈਲਣ ਤੋਂ ਰੋਕਣ ਲਈ ਇਸ ਨਾਲ ਸਬੰਧਤ ਹਦਾਇਤਾਂ ਦਾ ਪਾਲਣ ਕਰਨਾ ਜ਼ਰੂੁਰੀ ਹੈ। -ਪੀਟੀਆਈ