ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 29 ਜੂਨ
ਇਥੇ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸਤਪਾਲ ਜਿਊਲਰਜ਼ ਤੋਂ ਬੀਤੀ ਰਾਤ ਚੋਰ ਸੋਨਾ, ਚਾਂਦੀ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਸਤਪਾਲ ਜਿਊਲਰਜ਼ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਉਨ੍ਹਾਂ ਦੇ ਕਾਊਂਟਰ ਦੇ ਖਾਨੇ ਖੁੱਲ੍ਹੇ ਹਨ। ਸਾਰਾ ਸੋਨਾ ਦੁਕਾਨ ਵਿਚਲੀ ਅਲਮਾਰੀ ਵਿੱਚ ਸੀ। ਅਲਮਾਰੀ ਤੋਂ ਬਾਹਰ ਚਾਂਦੀ, ਥੋੜ੍ਹਾ ਜਿਹਾ ਸੋਨਾ ਅਤੇ ਗੱਲੇ ਦੇ ਵਿੱਚ ਪੈਸੇ ਚੋਰ ਲੈ ਗਏ। ਉਨ੍ਹਾਂ ਦਾ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨ ਦੀ ਤੀਸਰੀ ਮੰਜ਼ਿਲ ’ਤੇ ਦਰਵਾਜ਼ਾ ਲੱਗਾ ਹੋਇਆ ਹੈ, ਜਿਥੋਂ ਚੋਰ ਦੁਕਾਨ ਦੇ ਅੰਦਰ ਦਾਖ਼ਲ ਹੋਏ। ਪੁਲੀਸ ਚੌਕੀ ਇੰਚਾਰਜ ਸਵਾਤੀ ਧੀਮਾਨ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹਾਂ ਤੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।