ਨਵੀਂ ਦਿੱਲੀ: ਭਾਰਤੀ ਟੇਬਲ ਟੈਨਿਸ ਫੈਡਰੇਸ਼ਨ ਨੇ ਟੋਕੀਓ ਓਲੰਪਿਕ ਦੌਰਾਨ ਕੌਮੀ ਕੋਚ ਸੌਮਿਆਦੀਪ ਰੌਏ ਦੀ ਮਦਦ ਲੈਣ ਤੋਂ ਇਨਕਾਰ ਕਰਨ ਵਾਲੀ ਖਿਡਾਰਨ ਮਨਿਕਾ ਬੱਤਰਾ ਨੂੰ ਕਾਰਨ ਦੱਸੋ ਨੋਟਿਸ ਕੀਤੇ ਜਾਣ ਦਾ ਫੈਸਲਾ ਕੀਤਾ ਹੈ। ਮਨਿਕਾ ਦੇ ਕੋਚ ਸਨਮਯੇ ਪਰਾਂਜਪੇ ਨੂੰ ਟੋਕੀਓ ਵਿੱਚ ਅਭਿਆਸ ਸੈਸ਼ਨ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ, ਜਦੋਂਕਿ ਉਨ੍ਹਾਂ ਨੂੰ ਸਟੇਡੀਅਮ ਵਿੱਚ ਆਉਣ ਦੀ ਪ੍ਰਵਾਨਗੀ ਨਹੀਂ ਮਿਲੀ ਸੀ। ਮਨਿਕਾ ਵੱਲੋਂ ਇਸ ਸਬੰਧ ਵਿੱਚ ਕੀਤੀ ਗਈ ਗੁਜ਼ਾਰਿਸ਼ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਮਨਿਕਾ ਨੇ ਸਿੰਗਲਜ਼ ਮੈਚਾਂ ਦੌਰਾਨ ਟੀਮ ਦੇ ਕੋਚ ਰੌਏ ਤੋਂ ਮਦਦ ਲੈਣ ਤੋਂ ਨਾਂਹ ਕਰ ਦਿੱਤੀ ਸੀ। ਮਨਿਕਾ ਨੇ ਹਾਲਾਂਕਿ ਤੀਜੇ ਦੌਰ ਵਿੱਚ ਦਾਖ਼ਲ ਹੋ ਕੇ ਇਤਿਹਾਸ ਸਿਰਜ ਦਿੱਤਾ ਸੀ। ਫੈਡਰੇਸ਼ਨ ਦੇ ਜਨਰਲ ਸਕੱਤਰ ਅਰੁਣ ਬੈਨਰਜੀ ਨੇ ਕਾਰਜਕਾਰੀ ਬੋਰਡ ਦੀ ਮੀਟਿੰਗ ਉਪਰੰਤ ਕਿਹਾ, ‘‘ਅਸੀਂ ਮਨਿਕਾ ਨੂੰ ਭਲਕੇ ਨੋਟਿਸ ਜਾਰੀ ਕਰਾਂਗੇ ਤੇ ਜਵਾਬ ਲਈ ਦਸ ਦਿਨ ਦਾ ਸਮਾਂ ਦਿੱਤਾ ਜਾਵੇਗਾ। -ਪੀਟੀਆਈ