ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ਵਿੱਚ ਹੋ ਰਹੇ ਖੇਡ ਮੁਕਾਬਲਿਆਂ ਵਿੱਚੋਂ ਹੈਂਡਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਜਲੰਧਰ ਦੀ ਟੀਮ ਨੇ ਪਹਿਲਾ, ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚੋਂ ਮਾਨਸਾ ਦੀ ਟੀਮ ਜੇਤੂ ਰਹੀ। ਲੁਧਿਆਣਾ ਵਿੱਚ ਅੱਜ ਹੋਏ ਮੁਕਾਬਲਿਆਂ ਵਿੱਚ ਕੁੱਲ 1309 ਖਿਡਾਰੀਆਂ ਨੇ ਹਿੱਸਾ ਲਿਆ। ਲੜਕੇ ਅੰਡਰ-14 ਦੇ ਹੈਂਡਬਾਲ ਮੁਕਾਬਲੇ ਵਿੱਚ ਜਲੰਧਰ ਦੀ ਟੀਮ ਨੇ ਪਹਿਲਾ, ਲੁਧਿਆਣਾ ਨੇ ਦੂਜਾ ਜਦਕਿ ਸੰਗਰੂਰ ਤੇ ਹੁਸ਼ਿਆਰਪੁਰ ਦੀ ਟੀਮ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀ। ਲੜਕੀਆਂ ਵਿੱਚੋਂ ਮਾਨਸਾ ਨੇ ਪਹਿਲਾ, ਬਠਿੰਡਾ ਨੇ ਦੂਜਾ ਜਦਕਿ ਪਟਿਆਲਾ ਤੇ ਹੁਸ਼ਿਆਰਪੁਰ ਦੀ ਟੀਮ ਨੇ ਸਾਂਝੇ ਰੂਪ ਵਿੱਚ ਤੀਜਾ ਥਾਂ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਮੁਕਾਬਲੇ ’ਚ ਫਤਿਹਗੜ੍ਹ ਸਾਹਿਬ ਨੇ ਮੋਗਾ ਨੂੰ 10-0 ਨਾਲ ਬਰਨਾਲਾ ਦੀ ਟੀਮ ਨੇ ਗੁਰਦਾਸਪੁਰ ਨੂੰ 17-3 ਨਾਲ, ਫਾਜ਼ਿਲਕਾ ਨੇ ਮਲੇਰਕੋਟਲਾ ਨੂੰ 19-4 ਅਤੇ ਜਲੰਧਰ ਦੀ ਟੀਮ ਨੇ ਐਸਏਐਸ ਨਗਰ ਮੁਹਾਲੀ ਨੂੰ 19-4 ਅੰਕਾਂ ਦੇ ਫਰਕ ਨਾਲ ਹਰਾਇਆ। ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਹੁਸ਼ਿਆਰਪੁਰ ਨੇ ਗੁਰਦਾਸਪੁਰ ਨੂੰ 9-0 ਨਾਲ, ਮਾਨਸਾ ਨੇ ਬਰਨਾਲਾ ਨੂੰ 17-2 ਨਾਲ ਜਦਕਿ ਸੰਗਰੂਰ ਨੇ ਮੁਕਤਸਰ ਸਾਹਿਬ ਦੀ ਟੀਮ ਨੂੰ 8-5 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਸਾਫਟਬਾਲ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਬਰਨਾਲਾ ਦੀ ਟੀਮ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ 12-10 ਦੇ ਫਰਕ ਨਾਲ, ਮੋਗਾ ਨੇ ਤਰਨਤਾਰਨ ਨੂੰ 10-0 ਨਾਲ ਜਦਕਿ ਲੁਧਿਆਣਾ ਨੇ ਮਲੇਰਕੋਟਲਾ ਨੂੰ 16-1 ਅੰਕਾਂ ਦੇ ਫਰਕ ਨਾਲ ਹਰਾਇਆ। ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਬਠਿੰਡਾ ਨੂੰ 10-0 ਨਾਲ, ਅੰਮ੍ਰਿਤਸਰ ਨੇ ਮਾਨਸਾ ਨੂੰ 10-0 ਨਾਲ, ਮੋਗਾ ਨੇ ਜਲੰਧਰ ਨੂੰ 11-10 ਅੰਕਾਂ ਦੇ ਫਰਕ ਨਾਲ ਜਦਕਿ ਪਟਿਆਲਾ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ 17-4 ਅੰਕਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਜੂਡੋ ਅੰਡਰ-17 ਦੇ ਵੱਖ ਵੱਖ ਉਮਰ ਵਰਗ ’ਚ ਲੜਕੀਆਂ ਵਿੱਚੋਂ ਮਾਇਆ, ਸੰਜਨਾ, ਮੁਸਕਾਨ ਬਾਂਸਲ, ਸੰਜਨਾ ਰਾਣੀ, ਕਾਮਿਕਾ, ਅਦਿਤੀ, ਕਿਰਨਦੀਪ ਕੌਰ ਅਤੇ ਕੰਵਲਪ੍ਰੀਤ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।