ਦੇਹਰਾਦੂਨ: ਫੋਰੈਂਸਿਕ ਟੀਮ ਨੇ ਅੰਕਿਤਾ ਭੰਡਾਰੀ (19) ਕਤਲ ਕੇਸ ਦੀ ਆਪਣੀ ਮੁੱਢਲੀ ਰਿਪੋਰਟ ਵਿੱਚ ਪੀੜਤਾ ਨਾਲ ਜਬਰ-ਜਨਾਹ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਭੰਡਾਰੀ ਦੇਹਰਾਦੂਨ ਵਿੱਚ ਭਾਜਪਾ ਆਗੂ ਦੇ ਪੁੱਤਰ ਦੇ ਰੇਸਤਰਾਂ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਨਾਮ ਨਾ ਛਾਪਣ ’ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਵਿੱਚ ਕਤਲ ਤੋਂ ਪਹਿਲਾਂ ਪੀੜਤਾ ਨਾਲ ਜਬਰ-ਜਨਾਹ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਏਮਸ ਰਿਸ਼ੀਕੇਸ਼ ਵੱਲੋਂ ਜਾਰੀ ਪੋਸਟ-ਮਾਰਟਮ ਰਿਪੋਰਟ ਵਿੱਚ ਪੀੜਤਾ ਨਾਲ ਜਬਰ-ਜਨਾਹ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ। ਆਰਿਆ ਅਤੇ ਉਸ ਦੇ ਦੋ ਸਾਥੀ ਇਸ ਸਮੇਂ ਜੇਲ੍ਹ ਵਿੱਚ ਹਨ। -ਪੀਟੀਆਈ