ਨਵੀਂ ਦਿੱਲੀ: ਕੇਂਦਰ ਸਰਕਾਰ ਬਾਜ਼ਾਰ ਵਿਚੋਂ 12.05 ਲੱਖ ਕਰੋੜ ਰੁਪਏ ਉਧਾਰ ਲਏਗੀ। ਇਹ ਮੌਜੂਦਾ ਵਿੱਤੀ ਵਰ੍ਹੇ ਲਈ ਲਾਏ ਗਏ ਅੰਦਾਜ਼ੇ ਨਾਲੋਂ ਘੱਟ ਹੋਣਗੇ ਜੋ ਕਿ 12.80 ਲੱਖ ਕਰੋੜ ਰੁਪਏ ਸੀ। ਸੋਧੇ ਗਏ ਅੰਦਾਜ਼ੇ ਮੁਤਾਬਕ ਮੌਜੂਦਾ ਵਿੱਤੀ ਵਰ੍ਹੇ ਲਈ ਉਧਾਰ ਦੀ ਸੀਮਾ ਵਧਾ ਕੇ 12.8 ਲੱਖ ਕਰੋੜ ਕੀਤੀ ਗਈ ਸੀ ਜੋ ਕਿ ਬਜਟ ਅੰਦਾਜ਼ੇ ਤੋਂ 64 ਪ੍ਰਤੀਸ਼ਤ (7.8 ਲੱਖ ਕਰੋੜ ਰੁਪਏ) ਜ਼ਿਆਦਾ ਸੀ। ਸਰਕਾਰ ਨੇ ਵਿੱਤੀ ਘਾਟਾ ਪੂਰਨ ਲਈ ਬਾਜ਼ਾਰ ਵਿਚੋਂ ਸਕਿਉਰਿਟੀਜ਼ ਤੇ ਖ਼ਜ਼ਾਨਾ ਬਿੱਲਾਂ ਰਾਹੀਂ ਵੀ ਪੈਸਾ ਇਕੱਠਾ ਕੀਤਾ ਹੈ। -ਪੀਟੀਆਈ