ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਕੇਂਦਰ ਨੇ ਦਿੱਲੀ ਮੈਟਰੋ, ਸਰਕਾਰੀ ਇਮਾਰਤਾਂ ਤੇ ਵੀਆਈਪੀ ਸੁਰੱਖਿਆ ਲਈ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਕਰਮਚਾਰੀਆਂ ਦੀ ਵਰਤੋਂ ਲਈ 3,200 ਬੁਲੇਟ ਪਰੂਫ ਜੈਕੇਟਾਂ ਤੇ ਹੈਲਮੇਟ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਹੈ। ਇਹ ਖ਼ਰੀਦ ’ਤੇ 16.51 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਆਵੇਗੀ। ਦਿੱਲੀ ਮੈਟਰੋ ਨੈਟਵਰਕ ਤੋਂ ਇਲਾਵਾ, ਸੀਆਈਐਸਐਫ ਸਰਕਾਰੀ ਇਮਾਰਤਾਂ ਜਿਵੇਂ ਕਿ ਉੱਤਰੀ ਬਲਾਕ ਵਿੱਚ ਗ੍ਰਹਿ ਤੇ ਵਿੱਤ ਮੰਤਰਾਲਿਆਂ, ਸ਼ਾਸਤਰੀ ਭਵਨ, ਕ੍ਰਿਸ਼ੀ ਭਵਨ, ਉਦਯੋਗ ਭਵਨ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਹੋਰਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਮੈਟਰੋ, ਸਰਕਾਰੀ ਇਮਾਰਤ ਸੁਰੱਖਿਆ (ਜੀਬੀਐਸ) ਤੇ ਵਿਸ਼ੇਸ਼ ਸੁਰੱਖਿਆ ਸਮੂਹ ਵਿੱਚ ਤਾਇਨਾਤ ਸੀਆਈਐਸਐਫ ਦੀ ਤਾਕਤ ਵਧਾਉਣ ਲਈ ਇਹ ਮਨਜ਼ੂਰੀ ਦੇ ਦਿੱਤੀ ਹੈ।