ਛੱਤੀਸਗੜ੍ਹ, 2 ਅਪਰੈਲ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ ’ਚ ਤਿੰਨ ਮਹਿਲਾਵਾਂ ਸਮੇਤ ਚਾਰ ਨਕਸਲੀਆਂ ਨੇ ਸੁਰੱਖਿਆ ਬਲਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹੇਮਵਤੀ ਦੇ ਸਿਰ ’ਤੇ ਪੰਜ ਲੱਖ ਰੁਪਏ ਅਤੇ ਮੰਗੂ ਤੇ ਮਾਸੇ ਪੋਡਿਆਮੀ ਦੇ ਸਿਰ ’ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਦੱਸਿਆ ਕਿ ਹੇਮਵਤੀ ਸਲਾਮ 2005 ’ਚ ਨਕਸਲੀ ਸੰਗਠਨ ’ਚ ਸ਼ਾਮਲ ਹੋਈ ਸੀ ਅਤੇ ਬਾਅਦ ’ਚ ਉਹ ਸਕੂਲ ’ਚ ਅਧਿਆਪਕਾ ਬਣ ਗਈ ਸੀ। ਉਨ੍ਹਾਂ ਦੱਸਿਆ ਕਿ ਨਕਸਲੀਆਂ ਨੇ ਮਾਓਵਾਦੀਆਂ ਦੀ ਵਿਚਾਰਧਾਰਾ ਤੋਂ ਤੰਗ ਆ ਕੇ ਆਤਮ ਸਮਰਪਣ ਕਰਨ ਦਾ ਫ਼ੈਸਲਾ ਲਿਆ ਹੈ। -ਪੀਟੀਆਈ