ਦੇਹਰਾਦੂਨ, 17 ਅਕਤੂਬਰ
ਫੋਰੈਂਸਿਕ ਟੀਮ ਨੇ ਅੰਕਿਤਾ ਭੰਡਾਰੀ(19) ਕਤਲ ਕੇਸ ਦੀ ਆਪਣੀ ਮੁੱਢਲੀ ਰਿਪੋਰਟ ਵਿੱਚ ਪੀੜਤਾ ਨਾਲ ਜਬਰ-ਜਨਾਹ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਭੰਡਾਰੀ ਦੇਹਰਾਦੂਨ ਵਿੱਚ ਭਾਜਪਾ ਆਗੂ ਦੇ ਪੁੱਤਰ ਦੇ ਰੈਸਟੋਰੈਂਟ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਰੈਸਟੋਰੈਂਟ ਦੇ ਮਾਲਕ ਪੁਲਕਿਤ ਆਰੀਆ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਭੰਡਾਰੀ ਦਾ ਕਥਿਤ ਕਤਲ ਕਰ ਦਿੱਤਾ ਸੀ। ਭੰਡਾਰੀ ਦੀ ਲਾਸ਼ 24 ਸਤੰਬਰ ਨੂੰ ਉੱਤਰਾਖੰਡ ਦੇ ਰਿਸ਼ੀਕੇਸ਼ ਤੋਂ ਚਿੱਲਾ ਨਹਿਰ ਵਿਚੋਂ ਮਿਲੀ ਸੀ। ਡੀਆਈਜੀ ਪੀ.ਰੇਣੂਕਾ ਦੇਵੀ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ