ਨਵੀਂ ਦਿੱਲੀ, 15 ਦਸੰਬਰ
ਰਾਜ ਸਭਾ ਵਿੱਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਸਮੂਹਾਂ, ਗੁੰਡਿਆਂ ਜਾਂ ਭੀੜ ਵੱਲੋਂ ਮਾਰੇ ਜਾਂ ਜ਼ਖ਼ਮੀ ਕੀਤੇ ਗਏ ਲੋਕਾਂ ਦੇ ਅੰਕੜੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਨਹੀਂ ਰੱਖੇ ਜਾਂਦੇ। ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ ਨਿੱਤਿਅਨੰਦ ਰਾਏ ਨੇ ਕਿਹਾ ਕਿ ਸਰਕਾਰ ਨੇ ‘ਭੀੜਤੰਤਰ’ (ਮੌਬਲਿੰਚਿੰਗ) ਦੇ ਖ਼ਤਰੇ ਨੂੰ ਰੋਕਣ ਲਈ ਆਡੀਓ-ਵਿਜ਼ੂਅਲ ਮੀਡੀਆ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ। ਰਾਏ ਨੇ ਕਿਹਾ ਕਿ ਸਰਕਾਰ ਨੇ ਸਰਵਿਸ ਨੂੰ ਪ੍ਰੋਵਾਈਡਰਾਂ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਫੈਲਾਉਣ, ਜਿਨ੍ਹਾਂ ਵਿੱਚ ਭੀੜ ਦੀ ਹਿੰਸਾ ਨੂੰ ਭੜਕਾਉਣ ਦੀ ਸਮਰੱਥਾ ਹੈ, ਤੋਂ ਰੋਕਣ ਲਈ ਵੀ ਕਦਮ ਚੁੱਕੇ ਹਨ। -ਪੀਟੀਆਈ