ਜੈਪੁਰ, 28 ਮਈ
ਰਾਜਸਥਾਨ ਦੇ ਭਾਰਤਪੁਰ ਜ਼ਿਲ੍ਹੇ ਵਿੱਚ ਇੱਕ ਧਮਾਕਾਖੇਜ਼ ਸਮੱਗਰੀ ਦੇ 45 ਡੱਬੇ ਲਿਜਾ ਰਹੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ ਹੈ। ਭਾਰਤਪੁਰ ਦੇ ਐੱਸ.ਪੀ. ਸ਼ਿਆਮ ਸਿੰਘ ਵੱਲੋਂ ਅੱਜ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਰਾਡੂਵਾਲ ਥਾਣੇ ਦੀ ਟੀਮ ਨੇ ਸ਼ੁੱਕਰਵਾਰ ਰਾਤ ਨੂੰ ਧਮਾਕਾਖੇਜ਼ ਸਮੱਗਰੀ ਲਿਜਾ ਰਹੇ ਚਾਰ ਪਹੀਆ ਵਾਹਨ ਨੂੰ ਰੋਕ ਕੇ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਇਹ ਧਮਾਕਖੇਜ਼ ਸਮੱਗਰੀ ਦੌਸਾ ਤੋਂ ਲੈ ਕੇ ਰੁਦਾਵਲ ਵਿੱਚ ਗ਼ੈਰਕਾਨੂੰਨੀ ਖਾਣਾਂ ਚਲਾ ਰਹੇ ਮਾਲਕਾਂ ਨੂੰ ਸਪਲਾਈ ਕਰਨ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ