ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਦਨ ’ਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦੀ ਤਾਰੀਫ਼ ਕੀਤੀ ਅਤੇ ਅਮਰਿੰਦਰ ਦੀ ਸੁਰ ’ਚ ਸੁਰ ਮਿਲਾਈ। ਉਨ੍ਹਾਂ ਕਿਹਾ ਕਿ ਅੱਜ ਦੇ ਬਿੱਲ ਕੇਂਦਰ ਦੇ ਕਾਲੇ ਕਾਨੂੰਨਾਂ ’ਤੇ ਚਪੇੜ ਹੈ, ਜਿਸ ਦੀ ਗੂੰਜ ਪੂਰੇ ਹਿੰਦੋਸਤਾਨ ’ਚ ਪਏਗੀ। ਸਿੱਧੂ ਨੇ ਕਿਹਾ ਕਿ ਸਾਜ਼ਿਸ਼ ਤਹਿਤ ਪੰਜਾਬ ਨੂੰ ਨਿਹੱਥਾ ਕੀਤਾ ਗਿਆ ਹੈ ਅਤੇ ਕੇਂਦਰ ਖੇਤੀ ਨੂੰ ਅੰਬਾਨੀ ਅੰਡਾਨੀ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ। -ਟਨਸ