ਵਾਸ਼ਿੰਗਟਨ, 2 ਮਾਰਚ
ਅਮਰੀਕਾ ਦੇ ਸੀਨੀਅਰ ਸੰਸਦ ਮੈਂਬਰ ਨੇ ਚੀਨੀ ਹੈਕਰਾਂ ਵੱਲੋਂ ਭਾਰਤ ਦੇ ਪਾਵਰ ਗਰਿੱਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਬਾਇਡਨ ਪ੍ਰਸ਼ਾਸਨ ਨੂੰ ਭਾਰਤ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸਾਈਬਰ ਹਮਲੇ ਵਰਗੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੀ ਅਮਰੀਕੀ ਕੰਪਨੀ ਦੀ ਰਿਪੋਰਟ ਵਿਚ ਭਾਰਤ ਦੇ ਪਾਵਰ ਗਰਿੱਡ ਸਿਸਟਮ ਨੂੰ ਨਿਸ਼ਾਨਾ ਬਣਾਉਣ ਦਾ ਖੁਲਾਸਾ ਹੋਇਆ ਹੈ। ਸੰਸਦ ਮੈਂਬਰ ਫਰੈਂਕ ਪੈਲੋਨ ਨੇ ਟਵੀਟ ਕੀਤਾ ਕਿ ਅਮਰੀਕਾ ਨੂੰ ਆਪਣੇ ਭਾਈਵਾਲ ਭਾਰਤ ਨਾਲ ਖੜਨਾ ਚਾਹੀਦਾ ਹੈ ਤੇ ਪਾਵਰ ਗਰਿੱਡ ’ਤੇ ਚੀਨ ਦੇ ਹਮਲੇ ਦੀ ਨਿੰਦਾ ਕਰਨੀ ਚਾਹੀਦੀ ਹੈ।