ਪਵਨ ਕੁਮਾਰ ਵਰਮਾ
ਧੂਰੀ, 1 ਮਾਰਚ
ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਕਿਸਾਨੀ ਸੰਘਰਸ਼ ਅਤੇ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ 31ਵੀਂ ਵਜ਼ੀਫ਼ਾ ਪ੍ਰੀਖਿਆ ਸਥਾਨਕ ਗਰਲਜ਼ ਸਕੂਲ ਵਿੱਚ ਕਰਵਾਈ ਗਈ। ਮੁੱਖ ਪ੍ਰਬੰਧਕ ਸੁਖਦੇਵ ਧੂਰੀ ਅਤੇ ਸਹਾਇਕ ਯਾਦਵਿੰਦਰ ਪਾਲ ਨੇ ਦੱਸਿਆ ਕਿ ਇਹ ਪ੍ਰੀਖਿਆ ਸਕੂਲਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਕੈਟੇਗਰੀ ਵਿੱਚ ਵੰਡ ਕੇ ਕਰਵਾਈ ਗਈ ਜਿਸ ਵਿੱਚ ਪੰਜਵੀਂ , ਅੱਠਵੀਂ , ਦਸਵੀਂ ਅਤੇ ਬਾਰਵੀਂ ਦੇ ਕ੍ਰਮਵਾਰ 144 ,129 , 118 ਅਤੇ 30 ਸਮੇਤ ਕੁੱਲ 421 ਵਿਦਿਆਰਥੀਆਂ ਨੇ ਹਿੱਸਾ ਲਿਆ । ਬਲਾਕ ਪ੍ਰਧਾਨ ਨਛੱਤਰ ਸਿੰਘ ਪੇਧਨੀ ਨੇ ਇਸ ਮੌਕੇ ਕਿਹਾ ਕਿ ਇਸ ਪ੍ਰੀਖਿਆ ਰਾਹੀਂ ਜਿੱਥੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਵਿੱਚ ਮਦਦ ਮਿਲਦੀ ਹੈ ਉੱਥੇ ਹੀ ਨਕਲ ਰਹਿਤ ਹੋਣ ਕਰਕੇ ਸਹੀ ਮੁਲਾਂਕਣ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ । ਇਸ ਮੌਕੇ ਸਾਬਕਾ ਸੂਬਾ ਕਮੇਟੀ ਮੈਂਬਰ ਬਹਾਦਰ ਸਿੰਘ ਬੇਨੜਾ, ਰਘਵੀਰ ਚੰਦ ਸਾਬਕਾ ਐੱਸਡੀਓ.,ਡਾ. ਅਵਤਾਰ ਸਿੰਘ ਢੀਂਡਸਾ , ਰਤਨ ਸਿੰਘ ਭੰਡਾਰੀ , ਡਾ. ਅਮਰਜੀਤ ਸਿੰਘ, ਰਾਜ ਸਿੰਘ, ਗਗਨਦੀਪ, ਸੁਖਪਾਲ ਸਿੰਘ ਹਾਜ਼ਰ ਸਨ।
ਪ੍ਰੀਖਿਆ ਵਿੱਚ 575 ਵਿਦਿਆਰਥੀ ਹੋਏ ਸ਼ਾਮਲ
ਲੌਂਗੋਵਾਲ (ਜਗਤਾਰ ਸਿੰਘ): ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਜ਼ਿਲ੍ਹਾ ਸੰਗਰੂਰ ਦੇ 14 ਕੇਂਦਰਾਂ ਵਿੱਚ 31ਵੀਂ ਵਜ਼ੀਫ਼ਾ ਪ੍ਰੀਖਿਆ ਕਰਵਾਈ ਗਈ ਜੋ ਕਿ ਮੌਜੂਦਾ ਕਿਸਾਨੀ ਸੰਘਰਸ਼ ਅਤੇ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਰਹੀ। ਬਲਾਕ ਚੀਮਾ ਵੱਲੋਂ ਇਹ ਪ੍ਰੀਖਿਆ ਸਰਕਾਰੀ ਸਕੂਲ ਲੌਂਗੋਵਾਲ (ਲੜਕੇ) ਅਤੇ ਢੱਡਰੀਆਂ ਵਿੱਚ ਕਰਵਾਈ ਗਈ । ਸਰਕਾਰੀ ਸਕੂਲ ਧਰਮਗੜ੍ਹ ਅਤੇ ਸਰਕਾਰੀ ਪ੍ਰਾਇਮਰੀ ਸ਼ੇਰੋਂ ਨੂੰ ਸਬ ਸੈਂਟਰ ਬਣਾਇਆ ਗਿਆ। ਬਲਾਕ ਪ੍ਰਧਾਨ ਪਰਵਿੰਦਰ ਸਿੰਘ ਢੀਂਡਸਾ ਅਤੇ ਬਲਾਕ ਸਕੱਤਰ ਸਤਨਾਮ ਉਭਾਵਾਲ ਨੇ ਦੱਸਿਆ ਕਿ ਬਲਾਕ ਚੀਮਾ ਵਿਚੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜਵੀਂ ਜਮਾਤ ਦੇ 183, ਅੱਠਵੀਂ ਦੇ 150 ਦਸਵੀਂ ਦੇ 192 ਅਤੇ ਬਾਰ੍ਹਵੀਂ ਜਮਾਤ ਦੇ 53 ਕੁੱਲ 575 ਬੱਚਿਆਂ ਨੇ ਹਿੱਸਾ ਲਿਆ। ਪ੍ਰੀਖਿਆ ਸੰਚਾਲਨ ਲਈ ਬਲਜੀਤ ਨਮੋਲ, ਕਿਰਪਾਲ ਸਿੰਘ, ਬੂਟਾ ਸਿੰਘ ਗਿੱਲ ਨੇ ਧਰਮਗੜ੍ਹ ਵਿੱਚ ਜਸਬੀਰ ਸਿੰਘ, ਜਗਤਾਰ ਸਿੰਘ, ਮੇਜਰ ਸਿੰਘ ਨੇ ਸ਼ੇਰੋਂ, ਸਤਨਾਮ ਉਭਾਵਾਲ, ਮਨੀਸ਼ਾ ਰਾਣੀ, ਗੁਰਜੀਤ ਲੌਂਗੋਵਾਲ, ਗੋਬਿੰਦ ਲੌਂਗੋਵਾਲ ਨੇ ਢੱਡਰੀਆਂ ਵਿੱਚ ਅਤੇ ਪਰਵਿੰਦਰ ਸਿੰਘ, ਮੈਡਮ ਜਨਿੰਦਰ ਕੌਰ, ਚੰਦਰ ਸ਼ੇਖਰ, ਗਗਨ ਲੌਂਗੋਵਾਲ, ਸੁਰਿੰਦਰ ਲੌਂਗੋਵਾਲ, ਸੰਦੀਪ ਲੌਂਗੋਵਾਲ, ਬੀਰਬਲ ਲੌਂਗੋਵਾਲ, ਸੁਖਬੀਰ ਲੌਂਗੋਵਾਲ ਲੌਂਗੋਵਾਲ ਵਿਖੇ ਡਿਊਟੀ ਨਿਭਾਈ ।
ਨੈਸ਼ਨਲ ਸਾਇੰਸ ਦਿਵਸ ਮੌਕੇ ਸਲੋਗਨ ਅਤੇ ਭਾਸ਼ਣ ਮੁਕਾਬਲੇ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਸਾਇੰਸ ਵਿਭਾਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਅਤੇ ਡਾਇਰੈਕਟਰ ਡਾਂ. ਸੁਖਵੀਰ ਸਿੰਘ ਥਿੰਦ ਦੀ ਅਗਵਾਈ ਵਿੱਚ ‘ਨੈਸ਼ਨਲ ਸਾਇੰਸ ਡੇਅ’ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਸਲੋਗਨ, ਪਾਵਰ ਪੁਆਇੰਟ ਪ੍ਰੈਜੇਟੇਸ਼ਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਲੋਗਨ ਮੁਕਾਬਲੇ ਵਿੱਚ ਰੋਜਪ੍ਰੀਤ ਕੌਰ ਨੇ ਪਹਿਲਾ, ਕਿਰਨਜੀਤ ਕੌਰ ਤੇ ਖੁਸ਼ੀ ਨੇ ਦੂਜਾ, ਚਾਹਤ ਅਤੇ ਪ੍ਰਦੀਪ ਨੇ ਤੀਜਾ ਸਥਾਨ ਹਾਸਲ ਕੀਤਾ।ਪਾਵਰ ਪੁਆਇੰਟ ਪ੍ਰੈਜੇਟੇਸ਼ਨ ਵਿੱਚ ਹੇਮੰਤ ਨੇ ਪਹਿਲਾ, ਰਿਤੀਕਾ ਨੇ ਦੂਜਾ, ਨੈਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਨਵਜੋਤ ਨੇ ਪਹਿਲਾ, ਨੇਹਾ ਨੇ ਦੂਜਾ, ਅਤੇ ਖੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।