ਲਹਿਰਾਗਾਗਾ: ਸਥਾਨਕ ਪੁਲੀਸ ਨੇ ਐੱਸਐੱਸਪੀ ਸੰਗਰੂਰ ਦੀ ਹਦਾਇਤ ’ਤੇ ਤਿੰਨ ਵਿਅਕਤੀਆਂ ਖਿਲਾਫ਼ ਘੋੜੀ ਵੇਚਣ ਸਬੰਧੀ 6.42 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਫਲੈੜਾ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰੀਆ ਖਾਨ ਵਾਸੀ ਸ਼ਾਦੀਹਰੀ, ਮਨਪ੍ਰੀਤ ਸਿੰਘ ਮਨੀ ਤੇ ਕੁਲਵਿੰਦਰ ਸਿੰਘ ਵਾਸੀ ਰੋਗਲਾ ਨੇ ਉਸ ਨਾਲ ਸਾਜ-ਬਾਜ ਕਰ ਕੇ ਇੱਕ ਘੋੜੀ ਲਈ 6.42 ਲੱਖ ਰੁਪਏ ਠੱਗੀ ਮਾਰ ਲਈ ਹੈ। ਪੁਲੀਸ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕ