ਵਾਸ਼ਿੰਗਟਨ, 1 ਅਪਰੈਲ
ਵਿਦੇਸ਼ੀ ਕਾਮਿਆਂ ਦੇ ਵੀਜ਼ਾ, ਖਾਸ ਤੌਰ ’ਤੇ ਐੱਚ-1 ਬੀ ਵੀਜ਼ਾ ’ਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਈ ਪਾਬੰਦੀ ਦੀ ਸੀਮਾ 31 ਮਾਰਚ ਨੂੰ ਖ਼ਤਮ ਹੋ ਗਈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਇਸ ਨੂੰ ਅੱਗੇ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਦਿੱਤਾ, ਜਿਸ ਬਾਅਦ ਸਾਬਕਾ ਰਾਸ਼ਟਰਪਤੀ ਵੱਲੋਂ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਖ਼ਤਮ ਹੋ ਗਿਆ ਹੈ। ਇਸ ਨਾਲ ਹਜ਼ਾਰਾ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਟਰੰਪ ਨੇ ਬੀਤੇ ਵਰ੍ਹੇ ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਵਿਚਾਲੇ ਐਚ-1 ਬੀ ਵੀਜ਼ਾ ਸਮੇਤ ਕਈ ਅਸਥਾਈ ਜਾਂ ਗੈਰ ਪ੍ਰਵਾਸੀ ਵੀਜ਼ਾ ਵਰਗ ਦੇ ਬਿਨੈਕਾਰਾਂ ਦੇ ਅਮਰੀਕਾ ਵਿੱਚ ਦਾਖਲੇ ’ਤੇ ਪਾਬੰਦੀ ਲਗਾ ਦਿੱਤਾ ਸੀ। ਟਰੰਪ ਨੇ ਦਲੀਲ ਦਿੱਤੀ ਸੀ ਕਿ ਆਰਥਿਕ ਸੁਧਾਰਾਂ ਵਿੱਚ ਇਹ ਵੀਜ਼ਾ ਅਮਰੀਕੀ ਕਿਰਤ ਬਾਜ਼ਾਰ ਲਈ ਜੋਖਿਮ ਹੈ। ਇਸ ਮਗਰੋਂ ਇਹ ਨੋਟੀਫਿਕੇਸ਼ਨ 31 ਮਾਰਚ 2021 ਤਕ ਲਈ ਵਧਾ ਦਿੱਤਾ ਗਿਆ ਸੀ। -ਏਜੰਸੀ