ਪੀਪੀ ਵਰਮਾ
ਪੰਚਕੂਲਾ, 1 ਅਪਰੈਲ
ਭਾਜਪਾ ਦੇ ਰਾਸ਼ਟਰੀ ਬੁਲਾਰੇ ਨਲਿਨ ਕੋਹਲੀ ਨੇ ਅੱਜ ਇਥੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੀ ਭਲਾਈ ਬਾਰੇ ਵਚਨਬੱਧ ਹੈ ਪਰ ਅਫ਼ਸੋਸ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਿਹਾ ਜਾ ਰਿਹਾ ਹੈ। ਕਿਸਾਨਾਂ ਨਾਲ ਸਰਕਰ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਕਿਸਾਨ ਨੇਤਾ ਹਾਲੇ ਤੱਕ ਇਹ ਸਮਝਾ ਨਹੀਂ ਸਕੇ ਹਨ ਕਿ ਇਨ੍ਹਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ। ਸ੍ਰੀ ਕੋਹਲੀ ਪੰਚਕੂਲਾ ਦੇ ਸੈਕਟਰ-12ਏ ਦੇ ਕਮਿਊਨੀਟੀ ਸੈਂਟਰ ਵਿੱਚ ਕੈਮਿਸਟ ਐਸੋਸੀਏਸ਼ਨ ਦੇ ਪ੍ਰੋਗਰਾਮ ਵਿੱਚ ਆਏ ਸਨ। ਭਾਜਪਾ ਦੇ ਰਾਸ਼ਟਰੀ ਬੁਲਾਰੇ ਨੇ ਇਸ ਮੌਕੇ ਕੋਵਿਡ-19 ਦੀ ਵੈਕਸੀਨ ਵੀ ਲਗਵਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਵੀ ਵੱਧ ਤੋਂ ਵੱਧ ਵੈਕਸੀਨ ਲਗਵਾਉਣ।