ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਨਵੰਬਰ
ਪੀਏਯੂ ਵੱਲੋਂ ਕੋਵਿਡ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਵਾਰ ਆਨਲਾਈਨ ਕਰਵਾਇਆ ਗਿਆ ਯੁਵਕ ਮੇਲਾ ਸਫਲਤਾ ਨਾਲ ਸਮਾਪਤ ਹੋਇਆ। ਮੁਕਾਬਲਿਆਂ ਦੀ ਸਮਾਪਤੀ ਮੌਕੇ ਵਿਦਿਆਰਥੀ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਕੋਵਿਡ ਦੀਆਂ ਪਾਬੰਦੀਆਂ ਦੇ ਬਾਵਜੂਦ ਯੁਵਕ ਮੇਲਾ ਕਾਮਯਾਬੀ ਨਾਲ ਸਿਰੇ ਚੜ੍ਹਿਆ ਹੈ। ਨਤੀਜਿਆਂ ਅਨੁਸਾਰ ਕਾਵਿ ਉਚਾਰਨ ਮੁਕਾਬਲਿਆਂ ਵਿੱਚ ਜਸਮੀਨ ਕੌਰ ਸਿੱਧੂ ਪਹਿਲੇ, ਹਾਸਰਸ ਕਵੀ ਦਰਬਾਰ ਵਿੱਚ ਰਮਨੀਕ ਕੌਰ ਨੂੰ ਪਹਿਲਾ, ਕੋਲਾਜ ਬਣਾਉਣ ਵਿੱਚ ਰਾਗਿਨੀ ਅਹੂਜਾ, ਰੰਗੋਲੀ ਬਣਾਉਣ ਵਿੱਚ ਚਹਿਕ ਜੈਨ ਪਹਿਲੇ, ਮਮਿਕਰੀ ਵਿੱਚ ਪਰਬ, ਮੋਨੋ ਐਕਟਿੰਗ ਵਿੱਚ ਨਵਨੀਤ ਕੌਰ, ਭੰਡਾਂ ਦੀਆਂ ਨਕਲਾਂ ਦੇ ਮੁਕਾਬਲੇ ਵਿੱਚ ਪਰਵ ਅਤੇ ਪਵਨ ਦੀ ਜੋੜੀ, ਲਾਈਟ ਵੋਕਲ ਸੋਲੋ ’ਚ ਪ੍ਰਭਜੋਤ ਕੌਰ, ਸਿਰਜਣਾਤਮਕ ਲੇਖਣ ਵਿੱਚ ਵਿਕਾਸ ਦੱਤਾ, ਡੀਬੇਟ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀ ਟੀਮ, ਪੇਂਟਿੰਗ ਵਿੱਚ ਪ੍ਰਭਜੋਤ ਸੰਘੇੜਾ, ਮਹਿੰਦੀ ਲਾਉਣ ਦੇ ਮੁਕਾਬਲਿਆਂ ਵਿੱਚ ਹਾਈਫਾ, ਸੋਲੋ ਡਾਂਸ ਵਿੱਚ ਦੀਪੂਰਵਿਕਾ ਨੇ ਪਹਿਲੇ ਸਥਾਨ ਹਾਸਲ ਕੀਤੇ।