ਦਿਲਬਾਗ ਸਿੰਘ ਗਿੱਲ
ਅਟਾਰੀ, 19 ਅਕਤੂਬਰ
ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਲੋਪੋਕੇ ਵਿੱਚ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਰਹਿਨੁਮਾਈ ਹੇਠ ‘ਪੰਜਾਬ ਸਰਕਾਰ ਦੀ ਸਮਾਰਟ ਵਿਲੇਜ’ ਯੋਜਨਾ ਅਧੀਨ ਪਿੰਡ ਦੀਆਂ ਗਲੀਆਂ-ਨਾਲੀਆਂ, ਸਮਸ਼ਾਨਘਾਟ, ਨਿਕਾਸੀ ਨਾਲਾ ਅਤੇ ਧਰਮਸ਼ਾਲਾ ਆਦਿ ਲਈ 30 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਕੇ ਆਰੰਭਤਾ ਕੈਬਨਿਟ ਮੰਤਰੀ ਸਰਕਾਰੀਆ ਦੇ ਪੀਏ ਰਵੀ ਕੁਮਾਰ ਨੇ ਕੀਤੀ। ਇਸ ਮੌਕੇ ਰਵੀ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਸਮਾਰਟ ਵਿਲੇਜ’ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੁਆਤ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਸਰਕਾਰ ਪਿੰਡਾਂ ’ਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਸਰਪੰਚ ਜਸਕਰਨ ਸਿੰਘ ਲੋਪੋਕੇ, ਬੀਡੀਪੀਓ ਅਮਨਦੀਪ ਸ਼ਰਮਾ ਚੋਗਾਵਾਂ, ਅਮਰਦੀਪ ਸਿੰਘ ਮੈਂਬਰ, ਜਗਜੀਤ ਸਿੰਘ ਸੋਸਾਇਟੀ ਪ੍ਰਧਾਨ, ਅਮਨਦੀਪ ਸਿੰਘ, ਚਿਮਨ ਲਾਲ, ਬਲਵਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ, ਪ੍ਰਧਾਨ ਦਰਬਾਰਾ ਸਿੰਘ ਸ਼ਰਾਫ, ਸੁਪਿੰਦਰ ਸਿੰਘ ਗਿੱਲ, ਗੁਰਿੰਦਰ ਸਿੰਘ, ਮਲੂਕ ਸਿੰਘ ਕਾਰਜ ਸਿੰਘ ਆਦਿ ਹਾਜ਼ਰ ਸਨ।