ਨਵੀਂ ਦਿੱਲੀ, 1 ਮਾਰਚ
ਰਸੋਈ ਗੈਸ ਦੀ ਕੀਮਤ ਅੱਜ ਪ੍ਰਤੀ ਸਿਲੰਡਰ 25 ਰੁਪਏ ਵਧਾ ਦਿੱਤੀ ਗਈ ਹੈ। ਤੇਲ ਕੰਪਨੀਆਂ ਦੇ ਕੀਮਤ ਅੰਕੜਿਆਂ ਮੁਤਾਬਕ ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 14.2 ਕਿੱਲੋ ਵਾਲੇ ਸਿਲੰਡਰ ਦੀ ਕੀਮਤ ’ਚ 125 ਰੁਪਏ ਵਾਧਾ ਹੋੋ ਚੁੱਕਾ ਹੈ। ਅੱਜ ਕੀਤੇ ਗਏ ਵਾਧੇ ਨਾਲ ਦਿੱਲੀ ’ਚ 14.2 ਕਿੱਲੋ ਵਾਲੇ ਸਿਲੰਡਰ ਦੀ ਕੀਮਤ 819 ਰੁਪਏ (ਪਹਿਲਾਂ 794 ਰੁਪਏ) ਹੋ ਗਈ ਹੈ। ਇਹ ਵਾਧਾ ਸਾਰੇ ਸਬਸਿਡੀ ਤੇ ਗ਼ੈਰ-ਸਬਸਿਡੀ ਵਾਲੇ ਖ਼ਪਤਕਾਰਾਂ ’ਤੇ ਲਾਗੂ ਹੋਵੇਗਾ। -ਪੀਟੀਆਈ