ਫਰੀਦਕੋਟ: ਇਥੇ ਵਿਧਾਇਕ ਤੇ ਮਾਰਕਫੈੱਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸਥਾਨਕ ਬਾਜ਼ੀਗਰ ਬਸਤੀ ਤੇ ਹੋਰ ਵੱਖ-ਵੱਖ ਬਸਤੀਆਂ ਦੇ ਲੋੜਵੰਦ ਪਰਿਵਾਰਾਂ ਨੂੰ ਕਾਬਜ਼ ਜ਼ਮੀਨ ਦੇ ਮਾਲਕੀ ਹੱਕ ਦੇ ਕਾਗਜ਼ਾਤ ਸੌਂਪੇ। ਬਸੇਰਾ ਸਕੀਮ ਤਹਿਤ ਫਰੀਦਕੋਟ ਸ਼ਹਿਰ ਵਿੱਚ ਹੁਣ ਤੱਕ 3081 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਦੇ ਕਾਗਜ਼ਾਤ ਸੌਂਪੇ ਜਾ ਚੁੱਕੇ ਹਨ। ਸਮਾਗਮ ਮੌਕੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਮਸੀਹੀ ਭਾਈਚਾਰੇ ਦੇ ਕਬਰਿਸਤਾਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਨਰਿੰਦਰਪਾਲ ਸਿੰਘ ਨਿੰਦਾ, ਜਤਿੰਦਰ ਸਿੰਘ, ਅਮਰ ਕੁਮਾਰ ਬਿਨੂੰ, ਬਿੱਟੂ ਭੰਡਾਰੀ, ਡਾ. ਰੇਸ਼ਮ ਸਿੰਘ ਅਤੇ ਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ