ਪੱਤਰ ਪ੍ਰੇਰਕ
ਨਵੀਂ ਦਿੱਲੀ: 2 ਅਗਸਤ
ਦਿੱਲੀ ਦੇ ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਵੱਖ -ਵੱਖ ਬਾਜ਼ਾਰਾਂ ਦੀਆਂ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਦਿੱਲੀ ਜੀਐੱਸਟੀ ਸੋਧ ਬਿੱਲ ਦੇ ਪਾਸ ਹੋਣ ਨਾਲ ਦਿੱਲੀ ਦੇ ਲੱਖਾਂ ਵਪਾਰੀਆਂ ਨੂੰ ਲਾਭ ਹੋਇਆ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਪਾਰੀਆਂ ਨੂੰ ਇਨ੍ਹਾਂ 15 ਸੋਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵਪਾਰੀਆਂ ਨੂੰ ਹਰ ਸਾਲ ਜੀਐੱਸਟੀ ਆਡਿਟ ਕਰਵਾਉਣਾ ਪੈਂਦਾ ਸੀ ਹੁਣ ਇਸਦੀ ਲੋੜ ਨਹੀਂ ਹੋਵੇਗੀ। ਜੀਐੱਸਟੀ ਆਡਿਟ ਕਾਰਨ ਵਪਾਰੀ ਬਹੁਤ ਪਰੇਸ਼ਾਨ ਸਨ ਉਨ੍ਹਾਂ ਉੱਤੇ ਬਹੁਤ ਜ਼ਿਆਦਾ ਵਿੱਤੀ ਬੋਝ ਸੀ ਲਾਜ਼ਮੀ ਜੀਐਸਟੀ ਆਡਿਟ ਦੇ ਖ਼ਤਮ ਹੋਣ ਨਾਲ ਲੱਖਾਂ ਵਪਾਰੀਆਂ ਨੂੰ ਰਾਹਤ ਮਿਲੇਗੀ। ਹੁਣ ਸੈਕਸ਼ਨ 50 ਵਿੱਚ ਬਦਲਾਅ ਤੋਂ ਬਾਅਦ ਵਿਆਜ ਸਿਰਫ ਸ਼ੁੱਧ ਨਕਦ ਦੇਣਦਾਰੀ ’ਤੇ ਅਦਾ ਕਰਨਾ ਪਏਗਾ। ਪਹਿਲਾਂ ਕਿਸੇ ਚੀਜ਼ ਨੂੰ ਹਿਰਾਸਤ ਜਾਂ ਜ਼ਬਤ ਕਰਨ ਦੀ ਸੂਰਤ ਵਿੱਚ ਟੈਕਸ ਤੇ ਜੁਰਮਾਨਾ ਅਦਾ ਕਰਨ ਦੀ ਵਿਵਸਥਾ ਸੀ, ਹੁਣ ਵਪਾਰੀਆਂ ਤੇ ਟਰਾਂਸਪੋਰਟਰਾਂ ਨੂੰ ਇਸ ਵਿੱਚ ਤਬਦੀਲੀ ਕਰਕੇ ਰਾਹਤ ਦਿੱਤੀ ਗਈ ਹੈ। ਹੁਣ ਜਾਅਲੀ ਫਰਮਾਂ ਬਣਾ ਕੇ ਜੀਐਸਟੀ ਦੀ ਚੋਰੀ ਰੋਕਣ ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ ਹੈ। ਜਿਸ ਕਾਰਨ ਚੋਰੀ ਦੇ ਮਾਸਟਰਮਾਈਂਡ ਨੂੰ ਵੀ ਨੱਥ ਪਾਈ ਜਾਵੇਗੀ। ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ (ਸੀਟੀਆਈ) ਦੀ ਪ੍ਰਧਾਨਗੀ ਬ੍ਰਿਜੇਸ਼ ਗੋਇਲ ਕਸ਼ਮੀਰੀ ਗੇਟ, ਚਾਂਦਨੀ ਚੌਕ, ਲਾਜਪਤ ਨਗਰ, ਸਦਰ ਬਾਜ਼ਾਰ, ਚਾਵਰੀ ਬਾਜ਼ਾਰ, ਕਰੋਲ ਬਾਗ, ਖੜੀ ਬਾਉਲੀ, ਕਨਾਟ ਪਲੇਸ, ਸਾਉਥ ਐਕਸ, ਨਹਿਰੂ ਪਲੇਸ, ਕਮਲਾ ਨਗਰ, ਲਕਸ਼ਮੀ ਨਗਰ ਦੇ ਵਪਾਰੀ ਕਰਨਗੇ। ਸ਼ਾਹਦਰਾ, ਰਾਜੌਰੀ ਗਾਰਡਨ, ਸਰੋਜਨੀ ਨਗਰ ਆਦਿ ਬਾਜ਼ਾਰਾਂ ਨੇ ਹਿੱਸਾ ਲਿਆ।