ਨਵੀਂ ਦਿੱਲੀ, 15 ਅਕਤੂਬਰ
ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੁਢਲੀ ਯੋਗਾ ਪ੍ਰੀਖਿਆ (ਪੀਈਟੀ) ਨਾ ਮੁਲਤਵੀ ਕਰਨ ਅਤੇ ਨਾ ਹੀ ‘ਢੁਕਵੇਂ ਆਵਾਜਾਈ ਦੇ ਪ੍ਰਬੰਧ’ ਕਰਨ ਲਈ ਅੱਜ ਰਾਜ ਸਰਕਾਰ ਦੀ ਖਿਚਾਈ ਕੀਤੀ। ਹਾਲ ਹੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ‘ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਹਵਾਈ ਸਰਵੇਖਣਾਂ ਤੋਂ ਜ਼ਮੀਨੀ ਹਕੀਕਤ ਸਾਹਮਣੇ ਨਹੀਂ ਆਉਂਦੀ। ਪੀਲੀਭੀਤ ਤੋਂ ਲੋਕ ਸਭਾ ਮੈਂਬਰ ਵਰੁਣ ਨੇ ਕਿਹਾ ਕਿ ਰਾਜ ਹੜ੍ਹਾਂ ਦੀ ਜਕੜ ਵਿੱਚ ਹੈ ਤੇ 37 ਲੱਖ ਤੋਂ ਵੱਧ ਵਿਦਿਆਰਥੀ ਪੀਈਟੀ ਪ੍ਰੀਖਿਆ ਲਈ ਨਿਕਲੇ ਹਨ।