ਪੱਤਰ ਪੇ੍ਰਰਕ
ਕਾਲਾਂਵਾਲੀ, 26 ਜੁਲਾਈ
ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਖੇਤਰ ਦੇ ਪਿੰਡ ਮੱਲੇਵਾਲਾ, ਸਹਾਰਨੀ, ਪਨਿਹਾਰੀ, ਬੁੱਢਾਭਾਣਾ ਤੇ ਖੈਰਕਾਂ ਆਦਿ ਦੇ ਵਸਨੀਕਾਂ ਦੀ ਚਿੰਤਾ ਵਧ ਗਈ ਹੈ। ਇਸ ਸਬੰਧੀ ਕਿਸਾਨ ਸੁਨੀਲ ਸੰਧਾ, ਸੁਰੇਸ਼ ਸੰਧਾ, ਵੇਦ ਪ੍ਰਕਾਸ਼ ਨੱਢਾ, ਰਿਤੇਸ਼ ਨੱਢਾ, ਅਵਿਨਾਸ਼ ਨੱਢਾ ਤੇ ਦੇਵ ਰਾਜ ਆਦਿ ਨੇ ਕਿਹਾ ਕਿ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਾਰ ਹੜ੍ਹ ਜਾ ਖਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਘੱਗਰ ਨਦੀ ਦੇ ਬਾਹਰੀ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਇਆ ਜਾ ਸਕੇ।