ਸ੍ਰੀਨਗਰ: ਸ੍ਰੀਨਗਰ-ਲੇਹ ਕੌਮੀ ਮਾਰਗ ਉੱਤੇ ਬਰਫ ਦੇ ਤੋਦੇ ਥੱਲੇ ਆਉਣ ਕਾਰਨ ਬੁੱਧਵਾਰ ਨੂੰ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਡਰਾਈਵਰ ਗੁਲਾਮ ਰਸੂਲ ਭੱਟ ਦੀ ਉਦੋਂ ਮੌਤ ਹੋ ਗਈ ਜਦੋਂ ਜ਼ੋਜਿਲਾ ਦੱਰੇ ਨੇੜੇ ਉਸ ਦਾ ਵਾਹਨ ਬਰਫ਼ ਵਿੱਚ ਫਸ ਗਿਆ। -ਪੀਟੀਆਈ