ਨਵੀਂ ਦਿੱਲੀ, 28 ਫਰਵਰੀ
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਭਾਰਤ ਦਾ ਪ੍ਰਦਰਸ਼ਨ ਇਸ ਵੇਲੇ ਨਿਰਾਸ਼ਾਜਨਕ ਪੱਧਰ ’ਤੇ ਹੈ ਤੇ ਇਸ ਵਿੱਚ ਤੇਜ਼ੀ ਨਾਲ ਸੁਧਾਰ ਕਰਨ ਦੀ ਲੋੜ ਹੈ। ਇਹ ਗੱਲ ਖੋਜਾਰਥੀ-ਲੇਖਕ ਰਾਜੀਵ ਮਲਹੋਤਰਾ ਨੇ ਆਪਣੀ ਨਵੀਂ ਕਿਤਾਬ ‘ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਦਿ ਫਿਊਚਰ ਆਫ ਪਾਵਰ: 5 ਬੈਟਲਗਰਾਊਂਡਜ਼’ ਵਿੱਚ ਕਹੀ ਹੈ।
ਰਾਜੀਵ ਮਲਹੋਤਰਾ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਈ ਕਰਾਂਤੀ ਦੇ ਮਨੁੱਖਤਾ ਦੇ ਵੱਖ ਵੱਖ ਹਿੱਸਿਆ ’ਤੇ ਨਾਬਰਾਬਰੀ ਵਾਲਾ ਪ੍ਰਭਾਵ ਪਵੇਗਾ ਤੇ ਭਾਰਤ ਵਰਗੇ ਦੇਸ਼, ਜਿੱਥੇ ਬਹੁਤੇ ਲੋਕਾਂ ਤਕ ਸਿੱਖਿਆ, ਜੋ ਕਿ ਤਕਨੀਕੀ ਕਰਾਂਤੀ ਲਈ ਜ਼ਰੂਰੀ ਹੈ, ਨਹੀਂ ਪੁੱਜਦੀ ਤੇ ਉੱਥੇ ਇਸ ਦੇ ਪ੍ਰਤੀਕੂਲ ਪ੍ਰਭਾਵ ਦੇਖਣ ਨੂੰ ਮਿਲਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਵੇਂ ਜੇਤੂ ਤੇ ਹਾਰੇ ਹੋਏ ਵਿਅਕਤੀ ਸਾਹਮਣੇ ਆਉਣਗੇ, ਜਿਸ ਦੇ ਨਤੀਜੇ ਵਜੋਂ ਧਨ ਤੇ ਸ਼ਕਤੀ ਦਾ ਕੇਂਦਰੀਕਰਨ ਹੋਵੇਗਾ। ਇਸ ਨਾਲ ਬੇਰੁਜ਼ਗਾਰੀ ਤੇ ਸਮਾਜਿਕ ਅਸਥਿਰਤਾ ਦਾ ਮਾਹੌਲ ਪੈਦਾ ਹੋਣ ਦੀ ਵੀ ਸੰਭਾਵਨਾ ਹੈ। -ਪੀਟੀਆਈ