ਅੰਬਿਕਾ ਸ਼ਰਮਾ
ਸੋਲਨ, 3 ਜੁਲਾਈ
ਸਟੇਟ ਡਰੱਗ ਲਾਇਸੈਂਸਿੰਗ ਅਥਾਰਿਟੀ ਨੇ ਅੱਜ ਪਨੇਸ਼ੀਆ ਬਾਇਓਟੈਕ ਦੀ ਕੋਵਿਡ-19 ਵੈਕਸੀਨ ਸਪੂਤਨਿਕ V ਦੇ ਬੱਦੀ ਵਿਚ ਉਤਪਾਦਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਵਿਚ ਪਹਿਲੀ ਵਾਰ ਕਰੋਨਾ ਵੈਕਸੀਨ ਦਾ ਉਤਪਾਦਨ ਹੋਵੇਗਾ। ਬੱਦੀ ਦੇ ਡਿਪਟੀ ਡਰੱਗ ਕੰਟਰੋਲਰ ਕਮ ਲਾਇਸੈਂਸਿੰਗ ਅਥਾਰਟੀ ਮਨੀਸ਼ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਬੱਦੀ ਵਿਚ ਟੀਕੇ ਤਿਆਰ ਹੋਣ ਤੋਂ ਬਾਅਦ ਇਸ ਦੀ ਪਹਿਲੀ ਖੇਪ ਰਸ਼ੀਆ ਵਿਚ ਮਿਆਰ ਜਾਂਚਣ ਲਈ ਭੇਜੀ ਜਾਵੇਗੀ।