ਪਾਇਲ (ਦੇਵਿੰਦਰ ਸਿਘ ਜੱਗੀ): ਇਥੋਂ ਦੇ ਪਿੰਡ ਦੀਵਾ ਮੰਡੇਰ ਵਿੱਚ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਉਨ੍ਹਾਂ ਦੇ ਘਰ ਵੱਲ ਆਉਣ ਵਾਲਾ ਰਸਤਾ ਕੱਚਾ ਹੈ, ਜਿਸ ਵਿੱਚ ਪਾਣੀ ਖੜ੍ਹ ਜਾਂਦਾ। ਇਸ ਦੌਰਾਨ ਉਸ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਇਸ ਗਲੀ ਨੂੰ ਕਿਸੇ ਵੀ ਪੰਚਾਇਤ ਜਾਂ ਸਰਕਾਰ ਨੇ ਨਹੀਂ ਬਣਾਇਆ, ਜਿਸ ਕਾਰਨ ਉਹ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ। ਉਸ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਪੰਚਾਇਤ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਕਿਸ ਨੇ ਧਿਆਨ ਨਹੀਂ ਦਿੱਤਾ। ਇਸ ਸਬੰਧੀ ਸਰਪੰਚ ਗੁਰਮੀਤ ਕੌਰ ਦੇ ਪਤੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਕੋਈ ਵੀ ਫੰਡ ਨਹੀਂ ਆਇਆ ਜਦੋਂ ਸਰਕਾਰ ਵੱਲੋਂ ਗਰਾਂਟ ਮਿਲੇਗੀ ਫਿਰ ਇਹ ਕੰਮ ਪਹਿਲ ਦੇ ਆਧਾਰ ‘ਤੇ ਕਰਾਂਗੇ। ਜਦੋਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਇਸ ਕੱਚੇ ਰਸਤੇ ਵਾਰੇ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਤੁਰੰਤ ਸਰਪੰਚ ਦੇ ਪਤੀ ਨੂੰ ਫੋਨ ’ਤੇ ਕਿ ਕਿਹਾ ਕਿ ਧਰਮਸ਼ਾਲਾ ਅਤੇ ਗਲੀਆਂ -ਨਾਲੀਆਂ ਲਈ ਗਰਾਂਟ ਪਾ ਦਿੱਤੀ ਹੈ ਪਹਿਲਾਂ ਉਹ ਗਲੀ ਬਣਾਈ ਜਾਵੇ।