ਮੁੰਬਈ, 31 ਮਾਰਚ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਦੇ ਪਿੱਤੇ ਵਿਚੋਂ ਐਂਡੋਸਕੋਪੀ ਰਾਹੀਂ ਪੱਥਰੀ ਕੱਢ ਦਿੱਤੀ ਗਈ ਹੈ। ਇਹ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਦਿੱਤੀ। ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਡਾਕਟਰ ਨੇ ਦੱਸਿਆ ਕਿ 80 ਸਾਲਾ ਪਵਾਰ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਨੂੰ ਬੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਅੱਜ ਉਨ੍ਹਾਂ ਦਾ ਅਪਰੇਸ਼ਨ ਕੀਤਾ ਗਿਆ। ਅਪਰੇਸ਼ਨ ਬਾਅਦ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ, ‘‘ਅਪਰੇਸ਼ਨ ਬਾਅਦ ਪਵਾਰ ਸਾਹਿਬ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਪਿੱਤੇ ਵਿਚੋਂ ਪੱਥਰੀ ਨੂੰ ਸਫ਼ਲਤਾ ਨਾਲ ਕੱਢ ਦਿੱਤਾ ਗਿਆ ਹੈ।’’-ਏਜੰਸੀ