ਨਵੀਂ ਦਿੱਲੀ, 14 ਨਵੰਬਰ
ਸਰਕਾਰ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਮੋਦੀ ਸਰਕਾਰ ਵੱਲੋਂ ਨੌਜਵਾਨ ਪੇਸ਼ੇਵਰਾਂ ਨੂੰ ਸ਼ਾਮਲ ਕਰਨ, ਸੇਵਾਮੁਕਤ ਹੋ ਰਹੇ ਅਧਿਕਾਰੀਆਂ ਤੋਂ ਸੁਝਾਅ ਲੈਣ ਤੇ ਪ੍ਰਾਜੈਕਟਾਂ ਦੀ ਨਜ਼ਰਸਾਨੀ ਲਈ ਤਕਨਾਲੋਜੀ ਦੀ ਸਰਵੋਤਮ ਵਰਤੋਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸਦੀ ਨਿਗਰਾਨੀ ਸਮੁੱਚੇ ਮੰਤਰੀ ਮੰਡਲ ਦੀ ਸ਼ਮੂਲੀਅਤ ਵਾਲੇ 8 ਵੱਖੋ-ਵੱਖਰੇ ਸਮੂਹ ਕਰਨਗੇ। ਸੂਤਰਾਂ ਮੁਤਾਬਕ 77 ਮੰਤਰੀਆਂ ਨੂੰ ਅੱਠ ਸਮੂਹਾਂ ਵਿੱਚ ਵੰਡਿਆ ਗਿਆ ਹੈ ਤਾਂ ਕਿ ਤਕਨਾਲੋਜੀ ਆਧਾਰਤ ਸਰੋਤਾਂ ਦਾ ਵਿਕਾਸ ਕੀਤਾ ਜਾ ਸਕੇ, ਭਰਤੀ ਲਈ ਪੇਸ਼ੇਵਰਾਂ ਦਾ ਇੱਕ ਪੂਲ ਤਿਆਰ ਕੀਤਾ ਜਾ ਸਕੇ ਅਤੇ ਹੋਰ ਅਜਿਹੀਆਂ ਮਿਲਦੇ ਜੁਲਦੀਆਂ ਪੇਸ਼ਕਦਮੀਆਂ ਤਿਆਰ ਕਰਨਾ, ਜਿਨ੍ਹਾਂ ਨੂੰ ਸਾਰੇ ਮੰਤਰੀਆਂ ਦੇ ਦਫ਼ਤਰਾਂ ਵੱਲੋਂ ਅਪਣਾਇਆ ਜਾਵੇ ਤਾਂ ਕਿ ਪਾਰਦਰਸ਼ਤਾ ਤੇ ਮੋਦੀ ਸਰਕਾਰ ਦੀ ਕਾਰਜਪ੍ਰਣਾਲੀ ’ਚ ਸੁਧਾਰ ਆ ਸਕੇ। -ਪੀਟੀਆਈ