ਨਵੀਂ ਦਿੱਲੀ, 26 ਜੁਲਾਈ
ਰੱਖਿਆ ਮੰਤਰਾਲੇ ਨੇ ਆਈਡੀਈਐਕਸ ਢਾਂਚੇ ਤਹਿਤ ਰੱਖਿਆ ਖੋਜ ਲਈ 100ਵੇਂ ਸਮਝੌਤੇ ’ਤੇ ਅੱਜ ਦਸਤਖ਼ਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 ਵਿੱਚ ਆਈਡੀਈਐਕਸ ਦਾ ਉਦਘਾਟਨ ਕੀਤਾ ਸੀ। ਰੱਖਿਆ ਉੱਤਮਤਾ ਲਈ ਖੋਜ (ਆਈਡੀਈਐਸ) ਰੱਖਿਆ ਉਤਪਾਦਨ ਵਿਭਾਗ ਦੀ ਪ੍ਰਮੁੱਖ ਪਹਿਲਕਦਮੀ ਹੈ ਅਤੇ ਇਸ ਨੂੰ ਸਟਾਰਟ-ਅੱਪਸ ਅਤੇ ਰੱਖਿਆ ਖੋਜ ਵਿੱਚ ਲੱਗੀਆਂ ਅਜਿਹੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਆਈਡੀਈਐਕਸ ਨੂੰ ਰੱਖਿਆ ਖੋਜ ਸੰਸਥਾ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ ਰੱਖਿਆ ਉਤਪਾਦਨ ਵਿਭਾਗ ਅਧੀਨ ਸਥਾਪਿਤ ਕੀਤਾ ਗਿਆ ਸੀ। ਇਸ ਮੌਕੇ ਰੱਖਿਆ ਸਕੱਤਰ ਅਜੈ ਕੁਮਾਰ ਵੀ ਹਾਜ਼ਰ ਸਨ। -ਏਜੰਸੀ